#ਸਾਵਧਾਨੀਆਂ
Explore tagged Tumblr posts
Text
ਤੁਸੀਂ ਘਰੇ ਵੀ ਬਣਾ ਸਕਦੇ ਹੋ ਸਟਾਈਲਿਸ਼ ਮਾਸਕ, ਜਾਣੋ ਕੀ ਹੈ ਤਰੀਕਾ
ਤੁਸੀਂ ਘਰੇ ਵੀ ਬਣਾ ਸਕਦੇ ਹੋ ਸਟਾਈਲਿਸ਼ ਮਾਸਕ, ਜਾਣੋ ਕੀ ਹੈ ਤਰੀਕਾ
ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮਾਸਕ ਪਹਿਨਣਾ ਸਿਹਤ ਲਈ ਜ਼ਰੂਰੀ ਹੋ ਗਿਆ ਹੈ। By : ਏਬੀਪੀ ਸਾਂਝਾ | 04 Jun 2020 07:59 PM (IST)
ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮਾਸਕ ਪਹਿਨਣਾ ਸਿਹਤ ਲਈ ਜ਼ਰੂਰੀ ਹੋ ਗਿਆ ਹੈ।ਮਾਹਰ ਸੁਝਾਅ ਦੇ ਰਹੇ ਹਨ ਕਿ ਸਿਹਤਮੰਦ ਲੋਕ ਬਾਹਰ ਜਾਣ ਵੇਲੇ ਘਰੇਲੂ ਬਣੇ…
View On WordPress
#Coronavirus#Precautions#Spreading Virus#Suggestions#symptoms#tips to stay way from Coronavirus#treatment#treatment of coronavirus#virus#ਇਲਾਜ਼#ਸਾਵਧਾਨੀਆਂ#ਸੁਝਾਅ#ਕੋਰੋਨਵਾਇਰਸ ਤੋਂ ਰਾਹ ਰਹਿਣ ਦੇ ਸੁਝਾਅ#ਕੋਰੋਨਵਾਇਰਸ ਦਾ ਇਲਾਜ਼#ਕੋਰੋਨਾਵਾਇਰਸ#ਫੈਲਣ ਵਾਲੇ ਵਾਇਰਸ#ਲੱਛਣ#ਵਾਇਰਸ
0 notes
Text
ਜੜ੍ਹਾਂ
ਅਸੀਂ ਨਿੱਤ ਦਿਨ ਸਿਖਦੇ ਹਾਂ। ਵਖੋ ਵਖਰੀਆਂ ਪੋਸਟਾਂ ਪਾਉਣ ਨਾਲ ਪੜ੍ਹਣ ਲਈ ਮੁਸ਼ਕਲ ਹੁੰਦੀ ਹੈ। ਇਸਲਈ ਹੁਣ ਅਸੀਂ ਇੱਕ ਹੀ ਪੋਸਟ ਨੂੰ ਹਫਤਾ ਭਰ ਅੱਪਡੇਟ ਕਰਿਆ ਕਰਾਂਗੇ ਤਾਂ ਕਿ ਡਾਉਨਲੋਡ ਕਰਨ ਲਗਿਆਂ ਸੌਖ ਰਹੇ ਤੇ ਇੱਕ ਹੀ ਪੋਸਟ ਦੇ ਅੰਤਰਗਤ ਅਸੀਂ ਸਾਰਾ ਮੈਟਰ ਪੜ੍ਹ ਸਕੀਏ।
ਇਹ ਇੱਕ ਅਖਬਾਰ ਵਾਂਗ ਹੀ ਹੋਵੇਗਾ। ਇਸਦਾ ਨਾਮ ਫਿਲਹਾਲ ਅਸੀਂ ਜੜ੍ਹਾਂ ਰਖ ਰਹੇ ਹਾਂ।
ਕੁਲਜੀਤ ਮਾਨ
ਕਰੋਨਾ ਬਾਰੇ ਪੂਰੀਆਂ ਸਾਵਧਾਨੀਆਂ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਕੀਤੀ…
View On WordPress
0 notes
Link
Lunar Eclipse 2020: ਚੰਦਰਮਾ ਗ੍ਰਹਿਣ ਕੁਝ ਹੀ ਸਮੇਂ ਬਾਅਦ ਲੱਗਣ ਜਾ ਰਿਹਾ ਹੈ। ਪੰਚਾਂਗ ਦੇ ਮੁਤਾਬਕ 5 ਜੁਲਾਈ ਨੂੰ ਅੱਠ ਵੱਜ ਕੇ 37 ਮਿੰਟ 'ਤੇ ਚੰਨ ਗ੍ਰਹਿਣ ਲੱਗੇਗਾ। ਇਸ ਦਿਨ ਸੂਰਜ ਮਿਥੁਨ ਰਾਸ਼ੀ 'ਚ ਰਹੇਗਾ ਤੇ ਚੰਨ ਧਨੁ ਰਾਸ਼ੀ 'ਚ ਰਹੇਗਾ। ਗ੍ਰਹਿਣ ਸਮੇਂ ਚੰਦਰਮਾ ਕਮਜ਼ੋਰ ਪੈ ਜਾਵੇਗਾ। ਇਹ ਮੰਨਿਆ ਜਾਂਦਾ from home https://ift.tt/2De2HeR
0 notes
Text
ਅਲਾਇੰਸ ਆਫ਼ ਯੋਗ ਪ੍ਰੋਫ਼ੇਸ਼ਨਲਜ਼ ਵਲੋਂ ਡੀ ਈ ਓ ਨੂੰ ਅਰਜ਼ੀ
ਏ ਵਾਏ ਪੀ ਸੰਸਥਾ ਵਲੋਂ ਅੱਜ ਲਿਖੀ ਗਈ ਜਿਲ੍ਹਾ ਸਿਖਿਆ ਅਧਿਕਾਰੀ ਗੁਰਦਾਸਪੁਰ ਨੂੰ ਅਰਜ਼ੀ ਜੋ ਇਸ ਤਰ੍ਹਾਂ ਹੈ ਅਸੀਂ ਇਹ ਅਰਜੀ ਤੁਹਾਡੇ ਤੱਕ ਇਸ ਲਈ ਲਿਖ ਰਿਹਾਂ ਹਾਂ ਕਿਓਂ ਕਿ ਪੰਜਾਬ ਸਕੂਲ ਯੋਗ ਖੇਡਾਂ ਵਿੱਚ ਪਖਪਾਤ ਅਤੇ ਗੈਰ-ਪੇਸ਼ੇਵਰਵਾਦ ਨਿਰਣਾ ਲਿਆ ਜਾ ਰਿਆ ਹੈ ਜਿਸ ਵਿੱਚ ਓਹ ਇਨਸਾਨ ਯੋਗ ਖੇਡ ਮੁਕਾਬਲੇ ਦੇ ਨਿਰਣਾਯਕ ਬੰਨਦੇ ਹਨ ਜਿਹਨਾਂ ਦਾ ਯੋਗ ਦੇ ਨਾਲ ਕੋਈ ਸੰਬੰਧ ਨਹੀ| ਜਿਸ ਲਈ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਅਤੇ ਤੁਹਾਡੇ ਵਲੋਂ ਦੋ ਯੋਗਾਚਾਰਯਾਂ ਨੂੰ ਨਿਯੁਕਤ ਕੀਤਾ ਗਿਆ ਸੀ ਪਰ ਪ੍ਰਾਇਵੇਟ ਸਕੂਲ ਅਧਿਆਪਕਾਂ ਵਲੋਂ ਬੇ ਬੁਨਿਆਦ ਇਤਰਾਜ਼ ਉਠਾਉਣ ਤੇ ਨਿਰਣਾਯਕ ਬਦਲ ਫਿਰ ਤੋਂ ਓਹ ਇਨਸਾਨ ਲਗਾਏ ਗਏ ਜਿਹੜੇ ਯੋਗ ਵਿੱਚ ਕੋਈ ਸਿਖਿਆ ਨਹੀ ਰਖਦੇ | ਹਰ ਖੇਡ ਨੂੰ ਸਹੀ ਤਰਾਂ ਖਿਡਾਉਣ ਦੇ ਲਈ ਇੱਕ ਪੜਿਆ ਲਿਖਿਆ ਅਤੇ ਯੋਗ ਵਿਅਕਤੀ ਚਾਹਿਦਾ ਜਿਸ ਤਰ੍ਹਾਂ ਡਾਕਟਰ ਜਹਾਜ ਨਹੀ ਉੜਾ ਸਕਦਾ ਅਤੇ ਨ ਹੀ ਕੋਈ ਗੈਰ ਡਾਕਟਰ ਬਿਮਾਰੀ ਦੀ ਦਵਾਈ ਦੇ ਸਕਦਾ, ਇਸੇ ਤਰ੍ਹਾਂ ਹਰ ਖੇਡ ਦੇ ਲਈ ਉਸ ਵਿੱਚ ਮਾਹਿਰ ਵਿਅਕਤੀ ਹੀ ਚਾਹਿਦਾ, ਅਤੇ ਯੋਗ ਵਿੱਚ ਮਾਹਿਰ ਨੇ ਘਟੋ ਘਟ ਗ੍ਰੈਜੁਏਟ ਤਾਂ ਕੀਤੀ ਹੋਵੇ ਹੋਣੀ ਚਾਹੀਦੀ ਹੈ ਅਤੇ ਆਪ ਯੋਗਾਸਨ ਅਤੇ ਯੋਗ ਕ੍ਰਿਆ ਕਰ ਸਕਦਾ ਹੋਵੇ ਅਤੇ ਯੋਗ ਕਰਨ ਤੋਂ ਪਹਿਲਾਂ ਜੋ ਸਾਵਧਾਨੀਆਂ ਉਠਾਉਣੀਆਂ ਚਾਹੀਦੀਆਂ ਅਤੇ ਯੋਗ ਦੇ ਲਾਭ ਪਤਾ ਹੋਣੇ ਚਾਹੀਦੇ| ਯੋਗ ਕਰਦਿਆਂ ਜਾਂ ਕਰਵਾਂਦਿਆਂ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੋ ਜਾਵੇ ਤਾਂ ਉਸਦਾ ਹੱਲ ਓਹ ਵਿਅਕਤੀ ਹੀ ਕਰ ਸਕਦਾ ਜਿਹੜਾ ਇਸ ਦੀ ਮੁਢਲੀ ਜਾਣਕਾਰੀ ਰੱਖਦਾ ਹੋਵੇ | ਇਹ ਮੁੱਦਾ ਯੋਗ ਨੂੰ ਪੰਜਾਬ ਵਿੱਚ ਵਿਗਿਆਨਕ ਤਰੀਕੇ ਨਾਲ ਮੁੜ ਤੋਂ ਸੁਧਾਰਨ ਦਾ ਹੈ ਜਿਸ ਵਿਚ ਕਈ ਗੈਰ-ਯੋਗ ਪੇਸ਼ੇਵਰ ਰੁਕਾਵਟ ਕਰ ਰਹੇ ਹੈਂ ਜਿਸਦਾ ਕਰਨ ਹੈ ਓਹ ਸੁਧਾਰ ਨਹੀ ਚਾਹੁੰਦੇ ਅਤੇ ਅਸੀਂ ਇਸ ਵਿਚ ਪੂਰੇ ਰਾਜ ਪੱਧਰ ਤੇ ਸੁਧਾਰ ਲਈ ਲਗੇ ਹੋਏ ਹਾਂ ਅਤੇ ਆਪਜੀ ਨੂੰ ਇਹੀ ਬੇਨਤੀ ਕ��ਦੇ ਹਾਂ ਕਿ ਯੋਗ ਖੇਡਾਂ ਲਈ ਕੇਵਲ ਪੜ੍ਹੇ ਲਿਖੇ ਯੋਗਾਚਾਰਯ ਹੀ ਨਿਯੁਕਤ ਕੀਤੇ ਜਾਣ| ਜੇ ਕਰ ਕਿਸੇ ਵੀ ਪ੍ਰਾਈਵੇਟ ਸਕੂਲ ਅਧਿਕਾਰੀ ਨੂੰ ਲੋਕਲ ਯੋਗਾਚਾਰਯਾਂ ਤੋਂ ਕਿਸੇ ਤਰ੍ਹਾਂ ਦੀ ਆਪੱਤੀ ਹੈ ਤਾਂ ਅਸੀਂ ਆਖਾਂਗੇ ਕਿ ਇਸ ਦੇ ਲਈ ਪੰਜਾਬ ਦੇ ਹੋਰ ਹਲਕਿਆਂ ਤੋਂ ਮਾਹਰ ਯੋਗਾਚਾਰਯ ਬੁਲਾ ਲਾਏ ਜਾਣ, ਜਾਂ ਓਹਨਾਂ ਸਕੂਲਾਂ ਦੇ ਅਧਿਕਾਰੀ ਲਗਾਏ ਜਾਂ ਜਿਹਨਾਂ ਦੀ ਕੋਈ ਟੀਮ ਨਹੀ ਆਉਂਦੀ ਅਤੇ ਓਹ ਆਪ ਯੋਗ ਵਿੱਚ ਘਟੋਂ ਘੱਟ ਗ੍ਰੇਜੁਏਟ ਹਨ| ਜੇ ਤੁਸੀਂ ਆਖੋ ਤਾਂ ਇਸ ਲਈ ਅਸੀਂ ਪੰਜਾਬ ਦੇ ਕੁਝ ਨਾਮੀਂ ਅਤੇ ਪੜੇ ਲਿਖੇ ਯੋਗਾਚਾਰਯ ਦੇ ਸੰਪਰਕ ਦੇ ਸਕਦੇ ਹਾਂ | ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਲਿਖੀ ਬੇਨਤੀ ਪ੍ਰਵਾਨ ਹੋਵੇਗੀ ਅਤੇ ਜਲਦ ਹੀ ਇਸ ਵਿਸ਼ੇ ਤੇ ਇੱਕ ਬੈਠਕ ਬੁਲਾ ਕੇ ਇਸ ਵਿਸ਼ੇ ਨੂੰ ਜਲਦ ਸੁਲਝਾਇਆ ਜਾਵੇਗਾ| ਸਾਨੂੰ ਤੁਹਾਡੀ ਪ੍ਰਤਿਕ੍ਰਿਆ ਦਾ ਇੰਤੇਜ਼ਾਰ ਰਹੇਗਾ| ਹੁਣ ਦੇਖਣਾ ਹੈ ਕਿਅਧਿਕਾਰੀ ਇਸ ਉੱਤੇ ਕੀ ਫੈਸਲਾ ਲੈਂਦੇ ਹਨ
0 notes
Text
ਮੋਹਾਲੀ ਜਿਲੇ 'ਚ ਸਵਾਈਨ ਫਲੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ
ਮੋਹਾਲੀ ਜਿਲੇ 'ਚ ਸਵਾਈਨ ਫਲੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ
ਜ਼ੀਰਕਪੁਰ 24 ਸਿਤੰਬਰ (ਜਗਜੀਤ ਸਿੰਘ ਕਲੇਰ) : ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਹੁਣ ਤਕ ਕਈ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕੇ ਸਵਾਈਨ ਫਲੂ ਦਾ ਕਹਿਰ ਡੇਰਾਬਸੀ ਹਲਕੇ ‘ਚ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਕਹਿਰ ਕਾਰਨ ਜ਼ੀਰਕਪੁਰ ਚ ਹੁਣ ਤਕ ਸਵਾਈਨ ਫਲੂ ਨਾਲ 3 ਹੋਰ ਮੌਤਾਂ ਹੋ ਚੁੱਕੀਆਂ ਹਨ, ਜਿਸ ਕਾਰਨ ਇਹ ਅੰਕੜਾ ਹੁਣ 8 ਤਕ ਪਹੁੰਚ ਗਿਆ ਹੈ। ਜਿਨ੍ਹਾਂ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ, ਉਨ੍ਹਾਂ ਵਿਚ 2 ਮਰਦ ਤੇ ਇਕ ਔਰਤ ਹੈ। ਇਸ ਤੋਂ ਪਹਿਲਾਂ ਕੁਲ 5 ਦੀ ਸਵਾਈਨ ਫਲੂ ਨਾਲ ਮੌਤ ਹੋਈ ਸੀ, ਜਿਸ ਵਿਚ 2 ਔਰਤਾਂ ਤੇ 3 ਬੱਚੇ ਸ਼ਾਮਿਲ ਸਨ।
ਡਾਕਟਰਾਂ ਦਾ ਦਾਅਵਾ ਹੈ ਕਿ ਜ਼ਿਲੇ ਵਿਚ 9 ਥਾਵਾਂ ‘ਤੇ ਸਵਾਈਨ ਫਲੂ ਦੇ ਮਰੀਜ਼ਾਂ ਦੀ ਸ਼ਨਾਖਤ ਤੇ ਜਾਂਚ ਕਰਨ ਲਈ ਫਲੂ ਕਾਰਨਰ ਬਣਾਏ ਗਏ ਹਨ। ਸਵਾਈਨ ਫਲੂ ਨੂੰ ਲੈ ਕੇ ਦਾਅਵੇ ਤਾਂ ਵੱਡੇ-ਵੱਡੇ ਕੀਤੇ ਜਾਂਦੇ ਹਨ ਤੇ ਆਈਸੋਲੇਸ਼ਨ ਵਾਰਡ ਵੀ ਬਣਾ ਦਿੱਤੇ ਗਏ ਹਨ ਪਰ ਇਨ੍ਹਾਂ ਵਾਰਡਾਂ ਵਿਚ ਇਕ ਵੀ ਮਰੀਜ਼ ਦਾਖਲ ਨਹੀਂ ਹੈ। ਜ਼ਿਲੇ ਵਿਚ ਹੁਣ ਤਕ 45 ਸਵਾਈਨ ਫਲੂ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਹਾਈਟੈੱਕ ਜ਼ਿਲੇ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਦੇ ਇਲਾਜ ‘ਤੇ ਭਰੋਸਾ ਨਹੀਂ। ਮਰੀਜ਼ ਚੰਡੀਗੜ੍ਹ ਤੇ ਨਿੱਜੀ ਹਸਪਤਾਲਾਂ ਵਿਚ ਆਪਣਾ ਇਲਾਜ ਕਰਵਾ ਰਹੇ ਹਨ।
ਮਰੀਜ਼ 3 ਵਰਗਾਂ ‘ਚ ਜਾਂਦੇ ਹਨ ਵੰਡੇ ਫਲੂ ਦਾ ਇਕ ਅਜਿਹਾ ਕਾਰਨਰ ਹੈ ਜਿਥੇ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ । ਜ਼ਿਲੇ ਵਿਚ 9 ਸਾਰੇ ਸੈਂਟਰਾਂ ‘ਤੇ ਪ੍ਰਾਇਮਰੀ ਹੈਲਥ ਸੈਂਟਰ, ਜ਼ਿਲਾ ਹੈਲਥ ਸੈਂਟਰਾਂ ‘ਤੇ ਆਈਸੋਲੇਸ਼ਨ ਤੇ ਫਲੂ ਕਾਰਨਰ ਬਣਾਏ ਗਏ ਹਨ। ਮਰੀਜ਼ਾਂ ਨੂੰ ਤਿੰਨ ਵਰਗਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਵਿਚ ਏ, ਬੀ ਤੇ ਸੀ ਵਰਗ ਰੱਖੇ ਗਏ ਹਨ। ਸੀ ਵਰਗ ਦੇ ਮਰੀਜ਼ ਦਾ ਸੈਂਪਲ ਸਿੱਧਾ ਪੀ. ਜੀ. ਆਈ. ਭੇਜਿਆ ਜਾਂਦਾ ਹੈ ਤੇ ਹੋਰ ਦੋ ਵਰਗਾਂ ਵਿਚ ਜੇਕਰ ਕਿਸੇ ਮਰੀਜ਼ ਵਿਚ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਹਸਪਤਾਲ ਵਿਚ ਦਾਖਲ ਕੀਤਾ ਜਾਂਦਾ ਹੈ । ਹੈਲਥ ਵਿਭਾਗ ਦੀ ਰਿਪੋਰਟ ਮੁਤਾਬਕ 45 ਮਰੀਜ਼ ਸਵਾਈਨ ਫਲੂ ਦੇ ਪਾਏ ਗਏ ।
ਸਵਾਈਨ ਫਲੂ ਨਾਲ ਕੁਲ 8 ਮੌਤਾਂ ਜਾਣਕਾਰੀ ਅਨੁਸਾਰ ਹੁਣ ਤਕ ਸਵਾਈਨ ਫਲੂ ਦੀ ਲਪੇਟ ਵਿਚ ਆਉਣ ਨਾਲ ਕੁਲ 8 ਮੌਤ ਹੋ ਚੁੱਕੀਆਂ ਹਨ, ਜਿਸ ਵਿਚ ਬਜ਼ੁਰਗ, ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ । ਜੋ 3 ਮੌਤਾਂ ਹੋਈਆਂ ਹਨ, ਉਨ੍ਹਾਂ ਵਿਚ ਜ਼ੀਰਕਪੁਰ ਦਾ ਰਹਿਣ ਵਾਲਾ 66 ਸਾਲ ਦਾ ਬਜ਼ੁਰਗ, ਸੋਹਾਣਾ ਦੀ ਰਹਿਣ ਵਾਲੀ 70 ਸਾਲ ਦੀ ਬਜ਼ੁਰਗ ਔਰਤ ਤੇ ਤੀਜਾ ਪਿੰਡ ਕੰਸਾਲਾ ਨਿਵਾਸੀ ਬਲਜਿੰਦਰ (47) ਸ਼ਾਮਿਲ ਹਨ । ਇਸ ਤੋਂ ਇਲਾਵਾ 5 ਦੀ ਸਵਾਈਨ ਫਲੂ ਨਾਲ ਪਹਿਲਾਂ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿਚ 2 ਔਰਤਾਂ ਤੇ 3 ਬੱਚੇ ਸ਼ਾਮਿਲ ਸਨ।
ਸਵਾਈਨ ਫਲੂ: ਕਾਰਨ, ਲੱਛਣ ਤੇ ਇਲਾਜ ਸਵਾਈਨ ਫਲੂ ਇੱਕ ਕਿਸਮ ਦੀ ਵਾਇਰਸ ਨਾਲ ਹੋਣ ਵਾਲੀ ਬਿਮਾਰੀ ਹੈ ਜਿਸਦਾ ਨਾਮ ਐਚ. ਇਨਫਲੂਏਂਜਾ-ਏ ਹੈ। ਇਸ ਵਾਇਰਸ ਦੀ ਅੱਗੇ ਇੱਕ ਕਿਸਮ ਐਚ-1 ਐ��-1 ਹੈ ਜੋ ਖਾਸ ਸਵਾਈਨ ਫਲੂ ਨਾਲ ਸੰਬੰਧ ਰੱਖਦੀ ਹੈ। ‘ਸਵਾਈਨ’ ਦਾ ਭਾਵ ਹੈ ਸੂਰ ਅਤੇ ‘ਫਲੂ‘ ਦਾ ਅਰਥ ਹੈ ਜ਼ੁਕਾਮ ਤੇ ਖਿਚਵੇਂ ਸਾਹ ਦੇ ਲੱਛਣਾਂ ਨਾਲ ਦਿਖਣ ਵਾਲੀ ਬਿਮਾਰੀ। 20ਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਇਹ ਵਾਇਰਸ ਸਿਰਫ ਸੂਰਾਂ ਵਿੱਚ ਹੀ ਸੀ। 1970 ਤੋਂ 80 ਵਿੱਚ ਅਮਰੀਕਾ ’ਚ ਹੋਈਆਂ ਖੋਜਾਂ ਵਿੱਚ ਮਨੁੱਖਾਂ ’ਚ ਇਸ ਵਾਇਰਸ ਦੀ ਹੋਂਦ ਮਿਲੀ। ਉਸ ਮੌਕੇ ਇਸ ਬਿਮਾਰੀ ਨਾਲ ਪੀੜਤ ਵਿਅਕਤੀਆਂ ਦੀ ਸੰਖਿਆ ਘੱਟ ਹੋਣ ਕਾਰਨ ਇਸ ਵੱਲ ਬਹੁਤੀ ਗੌਰ ਨਾ ਕੀਤੀ ਗਈ। 2009 ਵਿੱਚ ਮੈਕਸਿਕੋ ਅਤੇ ਉੱਤਰੀ ਆਇਰਲੈਂਡ ਵਿੱਚ ਇਸ ਦੀ ਮਹਾਂਮਾਰੀ ਨੇ ਵਿਸ਼ਵ ਸਿਹਤ ਸੰਗਠਨ ਅਤੇ ਹੋਰ ਕਈ ਖੋਜ ਸੰਸਥਾਵਾਂ ਦਾ ਧਿਆਨ ਕੇਂਦ੍ਰਿਤ ਕੀਤਾ। ਇਸ ਤੋਂ ਬਾਅਦ ਵਾਇਰਸ ਵਿਰੋਧੀ ਟੀਕਾਕਰਨ ਅਤੇ ਇਸਦੇ ਇਲਾਜ ਦੀ ਖੋਜ ਜ਼ੋਰ ਫੜ ਗਈ। 2017 ਦੌਰਾਨ ਭਾਰਤ ਵਿੱਚ ਸਵਾਇਨ ਫਲੂ ਦੀ ਮਹਾਂਮਾਰੀ ਨੇ ਸੈਂਕੜੇ ਲੋਕਾਂ ਨੂੰ ਆਪਣੇ ਪ੍ਰਭਾਵ ਹੇਠ ਲਿਆ। ਇਸ ਦੇ ਸਭ ਤੋਂ ਵੱਧ ਗ੍ਰਸਤ ਮਰੀਜ਼ ਗੁਜਰਾਤ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਵੇਖਣ ਨੂੰ ਮਿਲੇ ਹਨ। ਹਾਲ ਹੀ ਵਿੱਚ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਇਸ ਬਿਮਾਰੀ ਨਾਲ ਪੀੜਤ ਕਈ ਕੇਸ ਸਾਹਮਣੇ ਆਏ ਹਨ।
ਕਾਰਨ: ਇਹ ਵਾਇਰਸ ਪਹਿਲਾਂ ਪਹਿਲ ਸਿਰਫ ਸੂਰਾਂ ਵਿੱਚ ਸੀ। ਮਨੁੱਖ ਦੇ ਉਨ੍ਹਾਂ ਬਿਮਾਰ ਸੂਰਾਂ ਦੇ ਸੰਪਰਕ ਵਿੱਚ ਆਉਣ ਕਾਰਨ ਇਸਨੇ ਮਨੁੱਖ ਜਾਤੀ ’ਤੇ ਆਪਣਾ ਸ਼ਿਕੰਜ਼ਾ ਕੱਸਿਆ। ਹਰ ਵਾਰ ਜ਼ਰੂਰੀ ਨਹੀਂ ਕਿ ਇਹ ਬਿਮਾਰੀ ਸੂਰਾਂ ਦੇ ਸੰਪਰਕ ਵਿੱਚ ਆਉਣ ਨਾਲ ਹੀ ਹੋਵੇ। ਕਿਸੇ ਸਵਾਈਨ ਫਲੂ ਨਾਲ ਗ੍ਰਸਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਸਾਹ ਰਾਹੀਂ ਇਹ ਬੜੀ ਤੀਬਰਤਾ ਨਾਲ ਫੈਲਦੀ ਹੈ। ਇਸੇ ਲਈ ਮਰੀਜ਼ ਦੀ ਅਲਿਹਦਗੀ ਬਣਾਈ ਰੱਖਣਾ ਅਤਿ ਜ਼ਰੂਰੀ ਹੈ। ਸੰਘਣੀ ਆਬਾਦੀ ਵਾਲੇ ਖੇਤਰਾਂ ਅਤੇ ਘੱਟ ਹਵਾਦਾਰ ਘਰਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਵਿੱਚ ਇਹ ਜ਼ਿਆਦਾ ਫੈਲਦਾ ਹੈ।
ਪਛਾਣ: ਵਿਸ਼ਵ ਸਿਹਤ ਸੰਗਠਨ ਨੇ ਵਾਇਰਸ ਨਾਲ ਗ੍ਰਸਤ ਮਰੀਜ਼ਾਂ ਦੀ ਪਛਾਣ ਲਈ ਉਨ੍ਹਾਂ ਨੂੰ ਤਿੰਨ ਪ੍ਰਕਾਰ ਦੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੈ। ਪਹਿਲੀ ਸ਼੍ਰੇਣੀ ਵਿੱਚ ਉਹ ਵਿਅਕਤੀ ਆਉਂਦੇ ਹਨ ਜਿਹੜੇ ਹਾਲ ਹੀ ਵਿੱਚ ਇਸ ਬਿਮਾਰੀ ਨਾਲ ਪੀੜਤ ਮਨੁੱਖ ਦੇ ਸੰਪਰਕ ਵਿੱਚ ਆਏ ਹਨ; ਦੂਸਰੇ ਜਿਹੜੇ ਮਹਾਂਮਾਰੀ ਵਾਲੇ ਖੇਤਰ ਦਾ ਦੌਰਾ ਕਰਕੇ ਆਏ ਹਨ। ਇਸ ਸ਼੍ਰੇਣੀ ਵਿੱਚ ਉਹ ਮਰੀਜ਼ ਆਉਂਦੇ ਹਨ ਜਿਨ੍ਹਾਂ ਵਿੱਚ ਬੁਖ਼ਾਰ, ਅਚਾਨਕ ਸਾਹ ਲੈਣ ਵਿੱਚ ਤਕਲੀਫ, ਥਕਾਨ ਅਤੇ ਕਮਜ਼ੋਰੀ ਆਦਿ ਲੱਛਣ ਦਿਖਾਈ ਦਿੰਦੇ ਹਨ। ਇਨ੍ਹਾਂ ਨੂੰ ਸੰਭਾਵਿਤ ਮਰੀਜ਼ਾਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਤੀਸਰੀ ਸ਼੍ਰੇਣੀ ਵਿੱੱਚ ਉਨ੍ਹਾਂ ਮਰੀਜ਼ਾਂ ਨੂੰ ਰੱੱਖਿਆ ਜਾਂਦਾ ਹੈ ਜਿਨ੍ਹਾਂ ਵਿੱਚ ਐਚ-1 ਐਨ-1 ਦੇ ਪੁਖ਼ਤਾ ਸਬੂਤ ਮਿਲਦੇ ਹਨ। ਇਨ੍ਹਾਂ ਦੀ ਸੰਭਾਲ ਦੇ ਖਾਸ ਪ੍ਰਬੰਧ ਕੀਤੇ ਜਾਂਦੇ ਹਨ।
ਲੱਛਣ: ਵਾਇਰਸ ਨਾਲ ਸੰਪਰਕ ਹੋਣ ਤੋਂ ਬਾਅਦ ਇੱਕ ਹਫਤੇ ਦੇ ਅੰਦਰ ਸ਼ੁਰੂਆਤ ਦੇ ਕੁਝ ਦਿਨਾਂ ਵਿੱਚ ਬੁਖ਼ਾਰ, ਸਿਰ ਦਰਦ, ਜ਼ੁਕਾਮ, ਖਾਂਸੀ, ਲਗਾਤਾਰ ਛਿੱਕਾਂ, ਅਚਾਨਕ ਕਮਜ਼ੋਰੀ ਮਹਿਸੂਸ ਹੋਣਾ, ਗਲੇ ਵਿੱਚ ਖਰਾਸ਼ ਰਹਿਣੀ ਇਤਿਆਦਿ ਲੱਛਣ ਵੇਖਣ ਨੂੰ ਮਿਲਦੇ ਹਨ। ਇਸ ਸਮੇਂ ਦੌਰਾਨ ਹੀ ਡਾਕਟਰ ਦੀ ਸਲਾਹ ਨਾਲ ਸਵਾਈਨ ਫਲੂ ਦੇ ਵਾਇਰਸ ਦੀ ਜਾਂਚ ਹੋਣੀ ਜ਼ਰੂਰੀ ਹੈ ਕਿਉਂਕਿ ਇਹ ਸਰੀਰ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਅਤੇ ਕਈ ਜ਼ਰੂਰੀ ਅੰਗਾਂ ਜਿਵੇਂ ਫੇਫੜੇ ਅਤੇ ਸਾਹ ਪ੍ਰਣਾਲੀ ਉੱਪਰ ਕਾਬੂ ਪਾ ਲੈਂਦਾ ਹੈ। ਤੀਬਰਤਾ ਨਾਲ ਫੈਲਣ ਕਰਕੇ ਨਮੂਨੀਏ ਦੇ ਲੱਛਣ ਵੀ ਵੇਖਣ ਨੂੰ ਮਿਲਦੇ ਹਨ। ਛਾਤੀ ਵਿੱਚ ਤੇਜ਼ ਦਰਦ, ਬਲਗਮ ਵਿੱਚ ਖੂਨ, ਸਰੀਰ ਦਾ ਨੀਲਾ ਪੈਣਾ ਆਦਿ ਦੇ ਨਾਲ ਕਈ ਮਰੀਜ਼ਾਂ ਵਿੱਚ ਅਚਾਨਕ ਬੇਹੋਸ਼ੀ ਅਤੇ ਦੌਰੇ ਪੈਣ ਦੇ ਲੱਛਣ ਵੀ ਵੇਖਣ ਨੂੰ ਮਿਲਦੇ ਹਨ। ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਜਿਸਦਾ ਗੁਰਦਿਆਂ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ।
ਸਾਵਧਾਨੀਆਂ: ਵਾਇਰਸ ਨਾਲ ਹੋਣ ਵਾਲੀ ਕੋਈ ਵੀ ਬਿਮਾਰੀ ਨੂੰ ਫੈਲਣ ਤੋਂ ਰੋਕਣਾ, ਇਸਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਹ ਬਿਮਾਰੀ ਸਾਹ ਰਾਹੀਂ ਫੈਲਦੀ ਹੈ। ਜੇ ਤੁਸੀਂ ਫਲੂ ਤੋਂ ਪੀੜਤ ਹੋ ਤਾਂ ਛਿੱਕਣ ਜਾਂ ਖੰਘਣ ਵੇਲੇ ਰੁਮਾਲ ਨਾਲ ਨੱਕ ਅਤੇ ਮੂੰਹ ਢਕਣਾ ਯਕੀਨੀ ਬਣਾਓ। ਕਿਸੇ ਵਾਇਰਸ ਗ੍ਰਸਤ ਮਰੀਜ਼ ਨੂੰ ਮਿਲਣ ਵੇਲੇ ਐਨ-95 ਨਾਮ ਦੇ ਇੱਕ ਖਾਸ ਕਿਸਮ ਦੇ ਮਾਸਕ (ਨਕਾਬ) ਨਾਲ ਨੱਕ ਅਤੇ ਮੂੰਹ ਜ਼ਰੂਰ ਢਕੋ। ਆਮ ਮਿਲਣ ਵਾਲੇ ਮਾਸਕ ਦੇ ਮੁਕਾਬਲੇ ਐਨ-95 ਦੇ ਸੁਰਾਖ ਕਾਫੀ ਛੋਟੇ ਹੁੰਦੇ ਹਨ ਜਿਨ੍ਹਾਂ ਵਿੱਚੋਂ ਵਾਇਰਸ ਦਾ ਪਾਰ ਹੋ ਜਾਣਾ ਨਾਮੁਮਕਿਨ ਹੁੰਦਾ ਹੈ। ਮਰੀਜ਼ ਨੂੰ ਮਿਲਣ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਸਾਫ ਕਰੋ। ਹਸਪਤਾਲਾਂ, ਲੈਬੋਰੇਟਰੀਆਂ ਆਦਿ ਵਿੱਚ ਕੰਮ ਕਰਦੇ ਵਿਅਕਤੀਆਂ ਨੂੰ ਖਾਸ ਸਾਵਧਾਨੀ ਰੱਖਣੀ ਚਾਹੀਦੀ ਹੈ। ਹਸਪਤਾਲਾਂ ਵਿੱਚ ਅਲੱਗ ਤੋਂ ਸਵਾਇਨ ਫਲੂ ਵਾਰਡ ਬਣਾਏ ਜਾਂਦੇ ਹਨ। ਇਸ ਲਈ ਘਰ ਵਿੱਚ ਵੀ ਮਰੀਜ਼ ਦੀ ਬਾਕੀ ਪਰਿਵਾਰਕ ਮੈਂਬਰਾਂ ਨਾਲੋਂ ਅਲਿਹਦਗੀ ਬਣਾਈ ਰੱਖਣੀ ਅਤਿ ਜ਼ਰੂਰੀ ਹੈ।
ਰੋਕਥਾਮ ਦੇ ਢੰਗ: ਸਵਾਇਨ ਫਲੂ ਦੇ ਸ਼ੁਰੂਆਤੀ ਲੱਛਣਾਂ ਵਿੱਚ ਹੀ ਇਸਦੀ ਜਾਂਚ ਹੋ ਜਾਣਾ ਰੋਕਥਾਮ ਨੂੰ ਕਾਫੀ ਆਸਾਨ ਕਰ ਦਿੰਦਾ ਹੈ। ਛਾਤੀ ਦਾ ਐਕਸਰੇ ਅਤੇ ਕੁਝ ਖਾਸ ਕਿਸਮ ਦੇ ਖੂਨ ਅਤੇ ਨਜ਼ਲੇ ਦੇ ਟੈਸਟਾਂ ਵਿੱਚ ਵਾਇਰਸ ਦੀ ਹੋਂਦ ਦਾ ਜਲਦੀ ਪਤਾ ਲੱਗ ਜਾਂਦਾ ਹੈ। ਓਸਲਟਾਮੀਵਿਰ ਨਾਮ ਦੀ ਦਵਾਈ ਇਸ ਵਾਇਰਸ ਨਾਲ ਲੜਨ ਵਿੱਚ ਕਾਫੀ ਹੱਦ ਤੱਕ ਸਫਲ ਰਹੀ ਹੈ। ਡਾਕਟਰ ਦੀ ਸਲਾਹ ਉਪ੍ਰੰਤ ਦੱਸੀ ਦਵਾਈ ਨੂੰ ਨਿਯਮਿਤ ਸਮੇਂ ਅਨੁਸਾਰ ਲਓ। ਸਾਹ ਰਾਹੀਂ ਸਰੀਰ ਵਿੱਚ ਆਕਸੀਜਨ ਦੀ ਪੂਰਤੀ ਨਾ ਹੋਣ ਸਦਕਾ ਲਗਾਤਾਰ ਖਿੱਚਵਾਂ ਸਾਹ ਆਉਣ ਦੀ ਸੂਰਤ ਵਿੱਚ ਹਸਪਤਾਲ ਦਾਖਿਲ ਹੋ ਕੇ ਇਲਾਜ ਕਰਵਾਉਣ ਵਿੱਚ ਗੁਰੇਜ਼ ਨਾ ਕਰੋ। ਸਰੀਰ ਵਿੱਚ ਹੋਈ ਪਾਣੀ ਦੀ ਕਮੀ ਦੀ ਪੂਰਤੀ ਲਈ ਤਰਲ ਪਦਾਰਥਾਂ ਦਾ ਸੇਵਨ ਵਧਾਓ। ਜਿਆਦਾ ਤਲੀਆਂ, ਖੱਟੀਆਂ ਅਤੇ ਠੰਡੀਆਂ ਚੀਜਾਂ ਤੋਂ ਪ੍ਰਹੇਜ ਰੱਖੋ। ਘਰ ਦੀ ਅਤੇ ਆਸ ਪਾਸ ਦੀ ਸਫਾਈ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੈ।
0 notes
Text
ਹਰਿਆਣਾ ’ਚ ਟਿੱਡੀ ਦਲ ਦੇ ਹਮਲੇ ਪ੍ਰਤੀ ਸਾਵਧਾਨੀਆਂ ਤੇ ਵਿਵਸਥਾ ਕਰਨ ਦੇ ਹੁਕਮ
ਹਰਿਆਣਾ ’ਚ ਟਿੱਡੀ ਦਲ ਦੇ ਹਮਲੇ ਪ੍ਰਤੀ ਸਾਵਧਾਨੀਆਂ ਤੇ ਵਿਵਸਥਾ ਕਰਨ ਦੇ ਹੁਕਮ
ਹਰਿਆਣਾ ਦੀ ਮੁੱਖ ਸਕੱਤਰ ਕੇਸ਼ਨੀ ਆਨੰਦ ਅਰੋੜਾ ਨੇ ਖੇਤੀਬਾੜੀ ਵਿਭਾਗ ਅਤੇ ਜਿਲਾ ਪ੍ਰਸ਼ਾਸਨ ਦੇ ਅਧਿਕਾਰੀਆ ਨੂੰ ਸੂਬੇ ਵਿਚ ਟਿੱਡੀ ਦਲ ਦੇ ਹਮਲੇ ਤੋਂ ਨਿਪਟਾਰੇ ਲਈ ਪਹਿਲਾਂ ਹੀ ਸਾਰੀ ਤਰਾਂ ਦੀਆਂ ਸਾਵਧਾਨੀਆਂ ਵਰਤਨ ਅਤੇ ਵਿਵਸਥਾ ਕਰਨ ਦੇ ਆਦੇਸ਼ ਦਿੱਤੇ ਹਨ।
ਮੁੱਖ ਸਕੱਤਰ ਨੇ ਇਹ ਆਦੇਸ਼ ਅੱਜ ਇੱਥੇ ਹਰਿਆਣਾ ਵਿਚ ਟਿੱਡੀ ਦਲ ਦੀ ਨਿਗਰਾਨੀ ਅਤੇ ਕੰਟ੍ਰੋਲ ਸਬੰਧ ਵਿਚ ਖੇਤੀਬਾੜੀ ਵਿਭਾਗ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਦੌਰਾਨ ਦਿੱਤੇ।
ਮੀਟਿੰਗ ਵਿਚ ਖੇਤੀਬਾੜੀ ਤੇ ਕਿਸਾਨ…
View On WordPress
0 notes
Text
ਜੇ ਬਲੱਡ ਪ੍ਰੈਸ਼ਰ ਵਧ ਜਾਵੇ ਤਾਂ!
ਜੇ ਬਲੱਡ ਪ੍ਰੈਸ਼ਰ ਵਧ ਜਾਵੇ ਤਾਂ!
ਸਾਲ 2012 ਦੇ ਸਿਹਤ ਸਰਵੇਖਣ ਰਾਹੀਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਵਿਸ਼ਵ ਦੀਆਂ 57 ਮਿਲੀਅਨ ਮੌਤਾਂ ਵਿੱਚੋਂ 36 ਮਿਲੀਅਨ ਭਾਵ, 63 ਫ਼ੀਸਦੀ ਮੌਤਾਂ ਸ਼ੱਕਰ ਰੋਗ ਅਤੇ ਦਿਲ ਦੇ ਰੋਗਾਂ ਕਾਰਨ ਹੋ ਰਹੀਆਂ ਹਨ। ਬਲੱਡ ਪ੍ਰੈਸ਼ਰ ਵਧਣ ਕਾਰਨ ਦੁਨੀਆਂ ਭਰ ਵਿੱਚ 13 ਫ਼ੀਸਦੀ ਮੌਤਾਂ ਹੋ ਰਹੀਆਂ ਹਨ। ਸਾਲ 2000 ਵਿੱਚ ਦੁਨੀਆਂ ਦੇ ਇੱਕ-ਚੌਥਾਈ ਤੋਂ ਵੀ ਵੱਧ ਲੋਕ ਬਲੱਡ ਪ੍ਰੈਸ਼ਰ ਤੋਂ ਪੀੜਤ ਸਨ। ਸਾਲ 2025 ਤਕ ਇਹ ਗਿਣਤੀ ਵਧ ਕੇ 1.56 ਬਿਲੀਅਨ ਹੋਣ ਦੀ ਸੰਭਾਵਨਾ ਹੈ। ਭਾਰਤ ਵਿੱਚ ਅੱਜ ਇਹ ਗਿਣਤੀ ਸ਼ਹਿਰੀ ਖੇਤਰਾਂ ‘ਚ 25 ਫ਼ੀਸਦੀ ਅਤੇ ਪੇਂਡੂ ਖੇਤਰਾਂ ‘ਚ 10-15 ਫ਼ੀਸਦੀ ਹੈ। ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਅਨੁਸਾਰ 2020 ਤਕ ਭਾਰਤ ਵਿੱਚ ਬਲੱਡ ਪ੍ਰੈਸ਼ਰ ਦੀ ਬੀਮਾਰੀ ਨਾਲ ਪੀੜਤ ਰੋਗੀ 1000 ਬੰਦਿਆਂ ਪਿੱਛੇ 160 ਹੋਣਗੇ। ਕਿੰਜ ਨਾਪੀਏ ਬਲੱਡ ਪ੍ਰੈਸ਼ਰ? ਬਲੱਡ ਪ੍ਰੈਸ਼ਰ ਨਾਪਣ ਵੇਲੇ ਹੇਠ ਲਿਖੀਆਂ ਗੱਲਾਂ ਧਿਆਨ ਰੱਖਣ ਦੀ ਲੋੜ ਹੈ: 1. ਪਹਿਲੀ ਵਾਰ ਜਦੋਂ ਡਾਕਟਰ ਕੋਲੋਂ ਬਲੱਡ ਪ੍ਰੈਸ਼ਰ ਵਧਣ ਬਾਰੇ ਪਤਾ ਲੱਗੇ ਤਾਂ ਦੋ ਤੋਂ ਤਿੰਨ ਮਿੰਟ ਦੇ ਫ਼ਰਕ ਨਾਲ ਤਿੰਨ ਵਾਰ ਬਲੱਡ ਪ੍ਰੈਸ਼ਰ ਨਾਪਣਾ ਚਾਹੀਦਾ ਹੈ। 2. ਇਸ ਤੋਂ ਬਾਅਦ ਘੱਟੋ-ਘੱਟ ਤਿੰਨ ਵਾਰ ਵੱਖ-ਵੱਖ ਸਮੇਂ ‘ਤੇ ਬਲੱਡ ਪ੍ਰੈਸ਼ਰ ਨਾਪਣਾ ਚਾਹੀਦਾ ਹੈ। 3. ਬਲੱਡ ਪ੍ਰੈਸ਼ਰ ਨਾਪਣ ਤੋਂ 30 ਮਿੰਟ ਪਹਿਲਾਂ ਸਿਗਰਟ, ਸ਼ਰਾਬ, ਚਾਹ, ਕੌਫ਼ੀ ਜਾਂ ਕਸਰਤ ਨਹੀਂ ਕਰਨੀ ਚਾਹੀਦੀ। 4. ਸ਼ਾਂਤ ਕਮਰੇ ਵਿੱਚ ਪੰਜ ਮਿੰਟ ਬੈਠਣ ਤੋਂ ਬਾਅਦ ਹੀ ਬਲੱਡ ਪ੍ਰੈਸ਼ਰ ਨਾਪਣਾ ਚਾਹੀਦਾ ਹੈ। 5. ਸਿੱਧਾ ਲੇਟ ਕੇ ਜਾਂ ਬੈਠ ਕੇ ਬਲੱਡ ਪ੍ਰੈਸ਼ਰ ਲੈਣਾ ਚਾਹੀਦਾ ਹੈ। ਬਾਂਹ ਪੂਰੀ ਨੰਗੀ ਕਰ ਲੈਣੀ ਚਾਹੀਦੀ ਹੈ ਅਤੇ ਇਹ ਦਿਲ ਦੇ ਐਨ ਬਰਾਬਰ ਦੀ ਸੇਧ ਵਾਲੀ ਲਾਈਨ ਵਿੱਚ ਹੋਣੀ ਚਾਹੀਦੀ ਹੈ। 6. ਜਦੋਂ ਵੀ ਪਹਿਲੀ ਵਾਰ ਬੀ.ਪੀ. ਚੈੱਕ ਕਰਵਾਇਆ ਜਾਵੇ ਤਾਂ ਬੀ.ਪੀ. ਦੋਵਾਂ ਬਾਹਵਾਂ ਵਿੱਚ ਹੀ ਚੈੱਕ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਵੱਧ ਵਾਲੀ ਰੀਡਿੰਗ ਹੀ ਨੋਟ ਕਰਨੀ ਚਾਹੀਦੀ ਹੈ। 7. ਸੱਠ ਸਾਲ ਤੋਂ ਉੱਪਰ ਦੇ ਮਰੀਜ਼ਾਂ, ਸ਼ੱਕਰ ਰੋਗੀਆਂ ਅਤੇ ਬੀ.ਪੀ. ਦੀ ਦਵਾਈ ਖਾ ਰਹੇ ਮਰੀਜ਼ਾਂ ਵਿੱਚ ਬੀ.ਪੀ. ਹਮੇਸ਼ਾ ਬੈਠ ਕੇ ਜਾਂ ਲੇਟ ਕੇ ਅਤੇ ਫੇਰ ਦੁਬਾਰਾ ਖੜ੍ਹੇ ਕਰ ਕੇ ਲੈਣਾ ਜ਼ਰੂਰੀ ਹੈ ਤਾਂ ਜੋ ‘ਪੋਸਚਰਲ ਹਾਈਪੋਟੈਨਸ਼ਨ‘ ਬਾਰੇ ਪਤਾ ਲਾਇਆ ਜਾ ਸਕੇ ਜਿਸ ਵਿੱਚ ਖੜ੍ਹੇ ਹੁੰਦੇ ਸਾਰ ਬੀ.ਪੀ. ਇੱਕਦਮ ਕਾਫ਼ੀ ਘਟ ਜਾਂਦਾ ਹੈ। 8. ਕਦੇ-ਕਦਾਈਂ ਤਾਂ ਬਾਂਹ ਦੀ ਥਾਂ ਉੱਤੇ ਪੱਟ ਦਾ ਬੀ.ਪੀ. ਮਰੀਜ਼ ਨੂੰ ਪੁੱਠਾ ਲਿਟਾ ਕੇ ਲੈਣਾ ਪੈਂਦਾ ਹੈ। ਇਸ ਥਾਂ ਦਾ ਬੀ.ਪੀ. ਬਾਂਹ ਨਾਲੋਂ ਵੱਧ ਹੁੰਦਾ ਹੈ। ਇਹ ਨਾਪ ਨੌਜਵਾਨਾਂ ਵਿੱਚ ‘ਓਰਟੋਆਰਟਰਾਈਟਿਸ‘ ਬੀਮਾਰੀ ਲੱਭਣ ਲਈ ਕੀਤਾ ਜਾਂਦਾ ਹੈ ਜਿਸ ਵਿੱਚ ਲੱਤ ਦਾ ਬਲੱਡ ਪ੍ਰੈਸ਼ਰ ਬਾਂਹ ਨਾਲੋਂ ਘਟ ਜਾਂਦਾ ਹੈ। ਬੀ.ਪੀ. ਦਾ ਨਾਪ ਜਿਹੜੇ ਲੋਕ ਆਪਣਾ ਬਲੱਡ ਪ੍ਰੈਸ਼ਰ ਆਪਣੇ ਘਰ ਵਿੱਚ ਆਪ ਚੈੱਕ ਕਰ ਰਹੇ ਹਨ, ਉਨ੍ਹਾਂ ਵਿੱਚ ਗਲਤ ਨਾਪਣ ਵਾਲੇ ਵੀ ਹੁੰਦੇ ਹਨ। ਜੇ ਕਿਸੇ ਦੇ ਘਰ ਆਪ ਚੈੱਕ ਕੀਤਾ ਬੀ.ਪੀ.138/85 ਤੋਂ ਵੱਧ ਦਿਸੇ ਤਾਂ ਇਸ ਨੂੰ ਵਧਿਆ ਹੋਇਆ ਹੀ ਗਿਣਨਾ ਚਾਹੀਦਾ ਹੈ। ਜੇ ਡਾਕਟਰ ਕੋਲੋਂ ਚੈੱਕ ਕਰਵਾਉਣ ‘ਤੇ 140/90 ਤੋਂ ਵੱਧ ਹੋਵੇ ਤਾਂ ਵੀ ਬਲੱਡ ਪ੍ਰੈਸ਼ਰ ਵਧਿਆ ਹੋਇਆ ਗਿਣਨਾ ਚਾਹੀਦਾ ਹੈ ਤੇ ਜੇ ਇਹ 135/85 ਹੋਵੇ ਤਾਂ ਇਸ ਨੂੰ ‘ਹਾਈ ਨਾਰਮਲ‘ ਕਿਹਾ ਜਾਂਦਾ ਹੈ ਜਿਸ ਵਾਸਤੇ ਦਵਾਈਆਂ ਦੀ ਲੋੜ ਤਾਂ ਨਹੀਂ ਪਰ ਕੁਝ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਹਨ। ਜੇ ਬੀ.ਪੀ. ਲਈ ਦਵਾਈਆਂ ਖਾਧੀਆਂ ਜਾ ਰਹੀਆਂ ਹਨ ਤਾਂ ਬੀ.ਪੀ.140/90 ਤੋਂ ਹੇਠਾਂ ਲਿਆਉਣਾ ਚਾਹੀਦਾ ਹੈ ਪਰ ਸ਼ੱਕਰ ਰੋਗ ਜਾਂ ਗੁਰਦੇ ਦੇ ਨੁਕਸ ਹੋਣ ਦੀ ਸਥਿਤੀ ਵਿੱਚ ਬਲੱਡ ਪ੍ਰੈਸ਼ਰ 135/85 ਤੋਂ ਹੇਠਾਂ ਹੀ ਰਹਿਣਾ ਚਾਹੀਦਾ ਹੈ। ਕਈ ਬੀ.ਪੀ. ਮਾਪਣ ਵਾਲੇ ਯੰਤਰ ਹੀ ਠੀਕ ਨਹੀਂ ਹੁੰਦੇ। ਉਂਗਲ ਅਤੇ ਗੁੱਟ ਉੱਤੇ ਲਾ ਕੇ ਚੈੱਕ ਕਰਨ ਵਾਲੇ ਬੀ.ਪੀ. ਅਪਰੇਟਸ ਅਕਸਰ ਠੀਕ ਨਹੀਂ ਹੁੰਦੇ। ਕਈ ਲੋਕਾਂ ਨੂੰ ਠੀਕ ਢੰਗ ਨਾਲ ਬੀ.ਪੀ. ਨਾਪਣਾ ਨਹੀਂ ਆਉਂਦਾ। ਇਸ ਲਈ ਡਾਕਟਰ ਕੋਲੋਂ ਰੈਗੂਲਰ ਚੈਕਅਪ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ ਹੈ। ਬੀ.ਪੀ. ਦੀ ਦਵਾਈ ਕਦੇ ਵੀ ਮਾਹਰ ਡਾਕਟਰ ਦੀ ਸਲਾਹ ਤੋਂ ਬਿਨਾਂ ਸ਼ੁਰੂ, ਬਦਲਣੀ ਜਾਂ ਛੱਡਣੀ ਨਹੀਂ ਚਾਹੀਦੀ। ਬਹੁਤੀਆਂ ਹਦਾਇਤਾਂ ਬਾਰੇ ਤਾਂ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੁੰਦੀ। ਕੁਝ ਹਦਾਇਤਾਂ ਹੇਠ ਲਿਖੇ ਅਨੁਸਾਰ ਹਨ: 1.ਭਾਰ ਘਟਾਉਣਾ ਲਾਜ਼ਮੀ ਹੈ ਜਿਸ ਨਾਲ ਬੀ.ਪੀ. ਘਟ ਜਾਂਦਾ ਹੈ। ਹਰ 10 ਕਿਲੋ ਭਾਰ ਘਟਾਉਣ ਨਾਲ 5 ਤੋਂ 20 ਮਿਲੀਮੀਟਰ ਤਕ ਬੀ.ਪੀ. ਘਟਾਇਆ ਜਾ ਸਕਦਾ ਹੈ। 2. ਖ਼ੁਰਾਕ ਵਿੱਚ ਜਿਹੜੀਆਂ ਚੀਜ਼ਾਂ ਬਿਲਕੁਲ ਨਾ ਲੈਣ ਵਿੱਚ ਹੀ ਭਲਾਈ ਹੈ, ਉਹ ਹਨ- -ਫਾਲਤੂ ਲੂਣ ਛਿੜਕ ਕੇ ਸਲਾਦ ਜਾਂ ਸਬਜ਼ੀ ਅਤੇ ਫਲ ਨਹੀਂ ਖਾਣੇ। -ਅਜੀਨੋਮੋਟੋ (ਨੂਡਲਜ਼ ਜਾਂ ਹੋਰ ਅਜਿਹੇ ਭੋਜਨ ਪਦਾਰਥਾਂ ਵਿੱਚ ਹੁੰਦਾ ਹੈ) ਨਹੀਂ ਖਾਣਾ ਚਾਹੀਦਾ। -ਬੇਕਿੰਗ ਪਾਊਡਰ ਨਹੀਂ ਲੈਣਾ ਚਾਹੀਦਾ। -ਸੋਡੀਅਮ ਬਾਈਕਾਰ��ੋਨੇਟ (ਸੋਡਾ ਬਾਈਕਾਰਬ) ਨਹੀਂ ਵਰਤਣਾ ਚਾਹੀਦਾ। -ਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। -ਸ਼ਰਾਬ ਦੀ ਵਰਤੋਂ ਨਹੀਂ ਕਰਨੀ ਚਾਹੀਦੀ। -ਅਚਾਰ ਅਤੇ ਡੱਬਾ ਬੰਦ ਖਾਣੇ ਜਿਨ੍ਹਾਂ ਵਿੱਚ ਵਾਧੂ ਲੂਣ ਪਾਇਆ ਹੁੰਦਾ ਹੈ, ਦੀ ਵਰਤੋਂ ਨਹੀਂ ਕਰਨੀ ਚਾਹੀਦੀ। -ਚਟਨੀਆਂ, ਟਮਾਟਰਾਂ ਦੀ ਸੌਸ, ਰੈਡੀਮੇਡ ਖਾਣੇ, ਚਿਪਸ, ਮਸਾਲੇਦਾਰ ਸੁੱਕੇ ਮੇਵੇ, ਨਮਕੀਨ ਮੱਖਣ ਅਤੇ ਪਾਪੜ ਆਦਿ ਵੀ ਨਹੀਂ ਲੈਣੇ ਚਾਹੀਦੇ। -ਬੇਕਿੰਗ ਪਾਊਡਰ ਹੋਣ ਕਾਰਨ ਬਿਸਕੁਟ, ਕੇਕ, ਬਰੈੱਡ, ਪੇਸਟਰੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। 3. ਖ਼ੁਰਾਕ ਵਿੱਚ ਵਾਧੂ ਫਲ, ਸਬਜ਼ੀਆਂ, ਘਟ ਥੰਦਿਆਈ ਵਾਲਾ ਦੁੱਧ ਅਤੇ ਘੱਟ ਸੈਚੂਰੇਟਡ ਥੰਦਿਆਈ ਲੈਣ ਨਾਲ 8 ਤੋਂ 14 ਮਿਲੀਮੀਟਰ ਤਕ ਪਾਰਾ ਘਟ ਸਕਦਾ ਹੈ ਅਤੇ ਬੀ.ਪੀ. ਹੇਠਾਂ ਆ ਜਾਂਦਾ ਹੈ। 4. ਲਗਾਤਾਰ ਖ਼ੁਰਾਕ ਵਿੱਚ ਲੂਣ ਘਟਾਉਣ ਨਾਲ ਦੋ ਤੋਂ 8 ਮਿਲੀਮੀਟਰ ਤਕ ਬੀ.ਪੀ. ਘਟ ਜਾਂਦਾ ਹੈ। ਇਸ ਦਾ ਅਰਥ ਹੈ- ਰੋਜ਼ਾਨਾ ਦੇ ਸਾਰੇ ਖਾਣੇ ਵਿੱਚ 6 ਗ੍ਰਾਮ ਤੋਂ ਘੱਟ ਲੂਣ ਹੋਣਾ। 5. ਅੱਧੇ ਘੰਟੇ ਦੀ ਰੋਜ਼ਾਨਾ ਕਸਰਤ ਜਿਵੇਂ- ਤੇਜ਼ ਸੈਰ ਕਰਨ, ਸਾਈਕਲ ਚਲਾਉਣ ਜਾਂ ਤੈਰਨ ਨਾਲ ਵੀ 4 ਤੋਂ 9 ਮਿਲੀਮੀਟਰ ਬੀ.ਪੀ. ਘਟ ਜਾਂਦਾ ਹੈ। 6. ਸ਼ਰਾਬ ਬਿਲਕੁਲ ਛੱਡ ਦੇਣ ਨਾਲ ਦੋ ਤੋਂ 4 ਮਿਲੀਮੀਟਰ ਬੀ.ਪੀ. ਘਟਾਇਆ ਜਾ ਸਕਦਾ ਹੈ। 7. ਤੰਬਾਕੂ ਅਤੇ ਸਿਗਰਟ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਕਸਰਤ ਅਤੇ ਬੀ.ਪੀ. ਬਹੁਤੀਆਂ ਬੀਮਾਰੀਆਂ ਤਾਂ ਅਸੀਂ ਆਪ ਹੀ ਸਹੇੜਦੇ ਹਾਂ ਫਿਰ ਭਾਵੇਂ ਇਹ ਭਾਰ ਵਧਾ ਕੇ ਹੋਣ ਅਤੇ ਭਾਵੇਂ ਬੇਲੋੜਾ ਤੇ ਅਸੰਤੁਲਿਤ ਖਾਣਾ ਖਾ ਕੇ। ਰੋਜ਼ਾਨਾ ਕਸਰਤ ਕਰਨ��� ਬਹੁਤ ਫ਼ਾਇਦੇਮੰਦ ਹੈ ਪਰ ਫਿਰ ਵੀ ਜ਼ਿਆਦਾਤਰ ਲੋਕ ਆਪਣੇ ਕੰਮ-ਕਾਰ ‘ਚ ਰੁਝੇਵੇਂ ਕਾਰਨ ਇਸ ਨੂੰ ਤਵੱਜੋ ਨਹੀਂ ਦਿੰਦੇ। ਕਸਰਤ ਸਿਰਫ਼ ਬਲੱਡ ਪ੍ਰੈਸ਼ਰ ਹੀ ਨਹੀਂ ਘਟਾਉਂਦੀ ਬਲਕਿ ਦਿਲ ਅਤੇ ਨਾੜੀਆਂ ਵੀ ਸਿਹਤਮੰਦ ਰੱਖਦੀ ਹੈ। ਹਫ਼ਤੇ ਵਿੱਚ ਤਿੰਨ ਤੋਂ ਚਾਰ ਵਾਰ ਰੋਜ਼ਾਨਾ 30 ਤੋਂ 45 ਮਿੰਟ ਤਕ ਦੀ ਤੇਜ਼ ਸੈਰ, ਸਾਈਕਲ ਚਲਾਉਣ, ਤੈਰਨ ਜਾਂ ਭੱਜਣ ਨਾਲ ਬੀ.ਪੀ. ‘ਤੇ ਕਾਫ਼ੀ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ। ਸ਼ਰਾਬ ਅਤੇ ਬੀ.ਪੀ ਸ਼ਰਾਬ ਨਾ ਸਿਰਫ਼ ਬਲੱਡ ਪ੍ਰੈਸ਼ਰ ਵਧਾਉਂਦੀ ਹੈ ਬਲਕਿ ਇਹ ਬੀ.ਪੀ. ਦੀਆਂ ਦਵਾਈਆਂ ਦਾ ਅਸਰ ਘਟਾ ਦਿੰਦੀ ਹੈ ਅਤੇ ਪਾਸਾ ਖੜਨ ਜਾਂ ਪਾਸਾ ਮਾਰੇ ਜਾਣ ਦੇ ਮੌਕੇ ਵੀ ਵਧਾ ਦਿੰਦੀ ਹੈ। ਯੋਗ, ਸਦੀਆਂ ਤੋਂ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਸਹਾਈ ਹੈ। ਸ਼ਾਕਾਹਾਰੀ ਭੋਜਨ ਅਤੇ ਬੀ.ਪੀ. ਕਈ ਲੋਕਾਂ ਵਿੱਚ ਸ਼ੰਕਾ ਹੁੰਦੀ ਹੈ ਕਿ ਸ਼ਾਕਾਹਾਰੀਆਂ ਵਿੱਚ ਮਾਸਾਹਾਰੀਆਂ ਨਾਲੋਂ ਬੀ.ਪੀ. ਘੱਟ ਰਹਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਵੱਧ ਫਲ ਅਤੇ ਸਬਜ਼ੀਆਂ ਖਾਣ ਨਾਲ ਫਾਈਬਰ ਅਤੇ ਸੈਚੂਰੇਟਡ ਥਿੰਦਾ ਸਰੀਰ ‘ਚ ਜਾਂਦਾ ਹੈ। ਤਾਜ਼ੇ ਫਲਾਂ ਅਤੇ ਸਬਜ਼ੀਆਂ ਵਿਚਲਾ ਪੋਟਾਸ਼ੀਅਮ ਵੀ ਫ਼ਾਇਦੇਮੰਦ ਰਹਿੰਦਾ ਹੈ। ਜਿਹੜੇ ਮਰੀਜ਼ ਬਲੱਡ ਪ੍ਰੈਸ਼ਰ ਦੇ ਨਾਲ ਮੋਟਾਪੇ ਦੇ ਵੀ ਸ਼ਿਕਾਰ ਹੋਣ, ਉਨ੍ਹਾਂ ਨੂੰ ਮੱਛੀ ਖਾਣ ਨਾਲ ਫ਼ਾਇਦਾ ਹੋ ਸਕਦਾ ਹੈ ਅਤੇ ਬੀ.ਪੀ. ਛੇਤੀ ਘਟਾਇਆ ਜਾ ਸਕਦਾ ਹੈ। ਕੌਫ਼ੀ ਵਿਚਲੀ ਕੈਫੀਨ ਦਾ ਜ਼ਿਆਦਾ ਦੇਰ ਤਕ ਬੀ.ਪੀ. ਵਧਾਉਣ ਵਿੱਚ ਭਾਵੇਂ ਸਿੱਧਾ ਹੱਥ ਤਾਂ ਨਹੀਂ ਪਰ ਕੌਫ਼ੀ ਪੀਂਦੇ ਸਾਰ ਵਕਤੀ ਤੌਰ ‘ਤੇ ਬਲੱਡ ਪ੍ਰੈਸ਼ਰ ਇੱਕਦਮ ਵਧ ਕੇ ਫੇਰ ਨਾਰਮਲ ਹੋ ਜਾਂਦਾ ਹੈ। ਜੇ ਬੱਚਿਆਂ ਵਿੱਚ ਗੁਰਦੇ ਦੀ ਬੀਮਾਰੀ ਪੂਰੀ ਤਰ੍ਹਾਂ ਠੀਕ ਨਾ ਕੀਤੀ ਜਾਵੇ ਤਾਂ ਉਹ ਵੱਡੇ ਹੋ ਕੇ ਬਲੱਡ ਪ੍ਰੈਸ਼ਰ ਦੀ ਬੀਮਾਰੀ ਉਮਰ ਭਰ ਲਈ ਸਹੇੜ ਸਕਦੇ ਹਨ। ਬਲੱਡ ਪ੍ਰੈਸ਼ਰ ਦਾ ਰੋਗ ਦਰਅਸਲ ਜਿੱਥੇ ਗੁਰਦੇ ਫੇਲ੍ਹ ਕਰ ਸਕਦਾ ਹੈ (ਕਰੌਨਿਕ ਰੀਨਲ ਫੇਲੀਅਰ), ਉੱਥੇ ਦਿਲ ਦੀਆਂ ਨਾੜੀਆਂ ਦੇ ਰੋਗ ��ੇ ਸਿਰ ਅੰਦਰਲੀਆਂ ਨਾੜੀਆਂ ਦੇ ਫਟਣ ਦੇ ਮੌਕੇ ਵੀ ਕਈ ਗੁਣਾ ਵਧਾ ਦਿੰਦਾ ਹੈ। ਜੇ 35 ਸਾਲਾਂ ਤੋਂ ਘੱਟ ਜਾਂ 65 ਸਾਲ ਦੀ ਉਮਰ ਤੋਂ ਵੱਧ ਪਹਿਲੀ ਵਾਰ ਵਧੇ ਹੋਏ ਬੀ.ਪੀ. ਦਾ ਪਤਾ ਲੱਗੇ ਜਾਂ ਪਹਿਲੀ ਵਾਰ ਹੀ ਵਧੇ ਬੀ.ਪੀ. ਸਦਕਾ ਗੁਰਦਿਆਂ ਦਾ ਫੇਲ੍ਹ ਹੋਣਾ ਜਾਂ ਸਿਰ ਅੰਦਰ ਲਹੂ ਵਗਣ ਦਾ ਪਤਾ ਲੱਗੇ ਤਾਂ ਬਹੁਤੀ ਵਾਰ ਇਹ ‘ਸੈਕੰਡਰੀ ਹਾਈਪਰਟੈਨਸ਼ਨ‘ ਸਦਕਾ ਹੁੰਦਾ ਹੈ ਜੋ 10 ਫ਼ੀਸਦੀ ਰੋਗੀਆਂ ਵਿੱਚ ਵੇਖਣ ਨੂੰ ਮਿਲਦਾ ਹੈ। ਜੇ ਬਲੱਡ ਪ੍ਰੈਸ਼ਰ ਦੇ ਹੁੰਦਿਆਂ ਵੀ ਤੁਸੀਂ ਲੰਮੀ ਉਮਰ ਭੋਗਣਾ ਚਾਹੁੰਦੇ ਹੋ ਤਾਂ ਜਿਉਣ ਢੰਗਾਂ ਅਤੇ ਖਾਣ-ਪੀਣ ਵਿੱਚ ਤਬਦੀਲੀ ਜ਼ਰੂਰੀ ਹੈ। ਘੱਟ ਥਿੰਦਾ, ਘੱਟ ਲੂਣ ਅਤੇ ਨਾਰਮਲ ਪ੍ਰੋਟੀਨ ਖਾਣ ਦੀ ਆਦਤ ਹੁਣੇ ਤੋਂ ਹੀ ਪਾ ਲੈਣ ਵਿੱਚ ਭਲਾਈ ਹੈ। ਵਿਸ਼ਵ ਭਰ ਵਿੱਚ ਲਗਾਤਾਰ ਹੋ ਰਹੀਆਂ ਖੋਜਾਂ ਕਾਰਨ ਹਰ ਵਰ੍ਹੇ ਨਵੀਆਂ ਦਵਾਈਆਂ ਬਾਜ਼ਾਰ ਵਿੱਚ ਆ ਰਹੀਆਂ ਹਨ। ਸੋਚ-ਸਮਝ ਕੇ ਅਤੇ ਮਾਹਰ ਡਾਕਟਰ ਦੀ ਸਲਾਹ ਤੋਂ ਬਗ਼ੈਰ ਕਦੇ ਵੀ ਦਵਾਈ ਨਹੀਂ ਲੈਣੀ ਚਾਹੀਦੀ।
ਡਾ. ਹਰਸ਼ਿੰਦਰ ਕੌਰ
0 notes
Text
ਤੇਜ਼ਾਬੀ ਮਾਦਾ ਜਾਂ ਅਲਸਰ ਹੋਣ 'ਤੇ...
ਤੇਜ਼ਾਬੀ ਮਾਦਾ ਜਾਂ ਅਲਸਰ ਹੋਣ 'ਤੇ...
ਇਹ ਰੋਗ ਕਈ ਨਾਂਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਤੇਜ਼ਾਬ ਬਣਨਾ, ਬਦਹਜ਼ਮੀ, ਮਿਹਦੇ ਦੀ ਜਲਣ ਆਦਿ। ਇਹ ਇਕੋ ਹੀ ਗੱਲ ਹੁੰਦੀ ਹੈ। ਇਹ ਤਕਲੀਫ਼ ਤਦ ਪੇਸ਼ ਆਉਂਦੀ ਹੈ, ਜਦ ਅਸੀਂ ਜ਼ਿਆਦਾ ਥੰਦਿਆਈ ਵਾਲੀ ਖੁਰਾਕ ਜਾਂ ਬਹੁਤ ਭਾਰੀ ਜਾਂ ਬਾਸੀ ਖਾਣਾ ਖਾਂਦੇ ਹਾਂ ਜਾਂ ਅਤਿ ਜ਼ਿਆਦਾ ਦਾਰੂ ਜਾਂ ਕਾਫੀ ਪੀਂਦੇ ਹਾਂ। ਇਸ ਨਾਲ ਮਿਹਦੇ ਵਿਚ ਬੇਚੈਨੀ ਮਹਿਸੂਸ ਹੁੰਦੀ ਹੈ ਭਾਵ ਕਿ ਜੀਅ ਘਬਰਾਉਂਦਾ ਹੈ। ਕਈ ਵਾਰ ਇਹ ਤਕਲੀਫ਼ ਦਿਲ ਦੀ ਦਰਦ ਸਮਝ ਲਈ ਜਾਂਦੀ ਹੈ। ਇਸ ਵਿਚ ਫਰਕ ਇਹ ਹੁੰਦਾ ਹੈ ਕਿ ਜੇਕਰ ਇਹ ਪੀੜ ਲੰਮੇ ਪੈਣ ‘ਤੇ ਵਧ ਜਾਏ ਤਾਂ ਇਹ ਮਿਹਦੇ ਦੀ ਹੁੰਦੀ ਹੈ ਅਤੇ ਨਾ ਵਧੇ ਤਾਂ ਦਿਲ ਦੀ ਹੋ ਸਕਦੀ ਹੈ।
ਇਹ ਗੱਲ ਖਾਸ ਧਿਆਨ ਦੇਣ ਯੋਗ ਹੈ ਕਿ ਵਾਰ-ਵਾਰ ਬਦਹਜ਼ਮੀ ਹੋਣਾ ਜਾਂ ਕਾਫ਼ੀ ਲੰਮੇ ਸਮੇਂ ਤੱਕ ਰਹਿਣਾ ਅਲਸਰ ਦੀ ਸ਼ੁਰੂਆਤ ਦੀ ਪਹਿਲੀ ਅਲਾਮਤ ਹੁੰਦੀ ਹੈ। ਅਲਸਰ ਕੀ ਹੁੰਦਾ ਹੈ? : ਇਹ ਮਿਹਦੇ ਜਾਂ ਛੋਟੀ ਆਂਤੜੀ ਵਿਚ ਤੇਜ਼ਾਬੀ ਮਾਦੇ ਕਾਰਨ ਹੋਇਆ ਪੁਰਾਣਾ ਜ਼ਖ਼ਮ ਹੁੰਦਾ ਹੈ। ਇਸ ਦੇ ਹੋਣ ‘ਤੇ ਰੋਗੀ ਦੀ ਧੁਨੀ ਦੇ ਆਸਪਾਸ ਲਗਾਤਾਰ ਹਲਕੀ ਦਰਦ ਰਹਿੰਦੀ ਹੈ, ਜੋ ਕਦੇ-ਕਦੇ ਬੜੀ ਤੀਬਰ ਹੋ ਜਾਂਦੀ ਹੈ। ਜ਼ਿਆਦਾ ਮਾਤਰਾ ਵਿਚ ਪਾਣੀ ਪੀਣ ‘ਤੇ ਬਹੁਤ ਭਾਰੀ ਮਾਤਰਾ ਵਿਚ ਭੋਜਨ ਖਾਣ ‘ਤੇ ਅਕਸਰ ਇਹ ਦਰਦ ਮੱਠੀ ਪੈ ਜਾਂਦੀ ਹੈ ਕਿਉਂਕਿ ਖਾਣੇ ਜਾਂ ਪਾਣੀ ਦੀ ਵੱਧ ਮਾਤਰਾ ਕਾਰਨ ਤੇਜ਼ਾਬੀ ਮਾਦਾ ਕੁਝ ਦੇਰ ਲਈ ਹਲਕਾ ਪੈ ਜਾਂਦਾ ਹੈ। ਖਾਣਾ ਅੱਗੇ ਲੰਘਣ ਤੇ ਫਿਰ ਦਰਦ ਸ਼ੁਰੂ ਹੋ ਜਾਂਦੀ ਹੈ।
ਜੇ ਅਲਸਰ ਦਾ ਰੋਗੀ ਜ਼ਿਆਦਾ ਥੰਦਿਆਈ ਅਤੇ ਮਸਾਲੇਦਾਰ ਚੀਜ਼ਾਂ ਖਾ ਲੈਂਦਾ ਹੈ, ਤਾਂ ਉਸ ਦੀ ਦਰਦ ਤੀਬਰ ਹੋ ਜਾਂਦੀ ਹੈ। ਸ਼ਰਾਬ ਸੇਵਨ ਕਰਨ ‘ਤੇ ਵੀ ਦਰਦ ਵਧਦੀ ਹੈ। ਰਾਤ ਸਮੇਂ ਉਂਝ ਹੀ ਹਰ ਦਰਦ ਵਾਂਗ ਤੀਬਰ ਹੋ ਜਾਂਦੀ ਹੈ।
ਪੇਟ ਯਾਨਿ ਮਿਹਦੇ ਦਾ ਇਕ ਖਾਸ ਟੈਸਟ ‘ਐਂਡੋਸਕੋਪੀ’ ਇਕ ਅਜਿਹਾ ਟੈਸਟ ਹੈ, ਜਿਸ ਵਿਚ ਇਹ ਪਤਾ ਲੱਗ ਸਕਦਾ ਹੈ ਕਿ ਰੋਗੀ ਨੂੰ ਅਲਸਰ ਹੈ ਜਾਂ ਨਹੀਂ। ਗੰਭੀਰ ਅਵਸਥਾ ਜੇ ਇਲਾਜ ਨਾ ਕੀਤਾ ਜਾਵੇ ਤਾਂ ਅਲਸਰ ਗੰਭੀਰ ਰੂਪ ਧਾਰਨ ਕਰ ਲੈਂਦਾ ਹੈ ਅਤੇ ਰੋਗੀ ਨੂੰ ਉਲਟੀਆਂ ਵੀ ਆ ਸਕਦੀਆਂ ਹਨ। ਕਈ ਵਾਰ ਉਲਟੀ ਵਿਚ ਤਾਜ਼ਾ ਲਹੂ ਜਾਂ ਕੌਫ਼ੀ ਦੇ ਰੰਗ ਦਾ ਗੰਦਾ ਲਹੂ ਵੀ ਆ ਸਕਦਾ ਹੈ। ਜੇਕਰ ਪਖਾਨੇ ਵਿਚ ਲਹੂ ਆਵੇ ਤਾਂ ਉਸਦੀ ਰੰਗਤ ਤਾਰਕੋਲ ਵਰਗੀ ਕਾਲੀ ਹੋਵੇਗੀ। ਨੋਟ : ਕੁਝ ਅਲਸਰ ਅੰਦਰੋ-ਅੰਦਰ ਚੁੱਪ-ਚਾਪ ਵਧਦੇ ਰਹਿੰਦੇ ਹਨ ਅਤੇ ਰੋਗੀ ਨੂੰ ਕੋਈ ਤਕਲੀਫ਼ ਨਹੀਂ ਹੁੰਦੀ। ਉਨ੍ਹਾਂ ਦੀ ਪਹਿਲੀ ਅਲਾਮਤ ਉਲਟੀ ਵਿਚ ਲਹੂ ਦਾ ਹੋਣਾ ਜਾਂ ਕਾਲੇ ਲੇਸਦਾਰ ਪਖਾਨੇ ਦਾ ਆਉਣਾ ਹੀ ਹੁੰਦੀ ਹੈ। ਅਜਿਹੀ ਹਾਲਤ ਵਿਚ ਰੋਗੀ ਦੀ ਝੱਟ ਹੀ ਮੌਤ ਹੋ ਜਾਂਦੀ ਹੈ ਕਿਉਂਕਿ ਉਸ ਦੇ ਅੰਦਰ ਪੁਰਾਣਾ ਅਲਸਰ ਵੱਧ ਚੁੱਕਾ ਹੁੰਦਾ ਹੈ। ਸੋ, ਉਸ ਨੂੰ ਉਲਟੀ ਆਉਣ ਤੋਂ ਛੇਤੀ ਡਾਕਟਰ ਕੋਲ ਲੈ ਜਾਓ।
ਜੇਕਰ ਇਹ ਪੱਕਾ ਪਤਾ ਚੱਲ ਜਾਵੇ ਕਿ ਰੋਗੀ ਜਾਂ ਪੇਟ ਦਰਦ ਅਲਸਰ ਦੇ ਕਾਰਨ ਹੀ ਹੈ ਤਾਂ ਹੇਠ ਲਿਖੀਆਂ ਸਾਵਧਾਨੀਆਂ ਨਾਲ ਇਸ ਦਰਦ ਨੂੰ ਹਲਕਾ ਕੀਤਾ ਜਾ ਸਕਦਾ ਹੈ:- – ਖਾਣਾ ਸਮੇਂ ਸਿਰ ਖਾਓ ਅਤੇ ਬਹੁਤਾ ਜ਼ਿਆਦਾ ਨਾ ਖਾਓ। ਖਾਣਾ ਉਹੀ ਖਾਓ ਜੋ ਤੁਹਾਡੀ ਪੀੜ ਨੂੰ ਘਟਾਉਂਦਾ ਹੈ। – ਜਿਨ੍ਹਾਂ ਖਾਣਿਆਂ ਨਾਲ ਪੀੜ ਵਧਦੀ ਹੋਵੇ, ਉਹ ਨਾ ਖਾਓ, ਜਿਵੇਂ ਸ਼ਰਾਬ, ਕੋਫ਼ੀ, ਕਾਲੀ ਮਿਰਚ, ਮਸਾਲੇ, ਬਾਜ਼ਾਰੂ ਪੀਣ ਦੀਆਂ ਚੀਜ਼ਾਂ (ਸੋਡਾ, ਕੋਲਾ ਆਦਿ) ਅਤੇ ਚਰਬੀਯੁਕਤ ਆਹਾਰ ਆਦਿ। – ਜੇਕਰ ਰਾਤ ਨੂੰ ਸਿੱਧੇ ਲੇਟਣ ‘ਤੇ ਜਲਣ ਜ਼ਿਆਦਾ ਹੁੰਦੀ ਹੋਵੇ ਤਾਂ ਸਰੀਰ ਦਾ ਉਪਰਲਾ ਹਿੱਸਾ ਜ਼ਰਾ ਉਤਾਂਹ ਵੱਲ ਰੱਖ ਕੇ ਸੌਣ ਦੀ ਕੋਸ਼ਿਸ਼ ਕਰੋ। – ਪਾਣੀ ਬਹੁਤੀ ਮਾਤਰਾ ਵਿਚ ਪੀਣਾ ਚਾਹੀਦਾ ਹੈ। ਖਾਣੇ ਤੋਂ ਪਹਿਲਾਂ ਵੀ, ਵਿਚਕਾਰ ਵੀ ਅਤੇ ਬਾਅਦ ਵਿਚ ਵੀ ਬਹੁਤ ਸਾਰਾ ਪਾਣੀ ਪੀਓ। – ਤੰਬਾਕੂਨੋਸ਼ੀ ਤੋਂ ਪ੍ਰਹੇਜ਼ ਕਰੋ। ਇਸ ਨਾਲ ਮਿਹਦੇ ਦਾ ਤੇਜ਼ਾਬ ਵਧ ਕੇ ਤਕਲੀਫ਼ ਵਧਾਉਂਦਾ ਹੈ। – ਡਾਕਟਰ ਦੀ ਸਲਾਹ ਨਾਲ ਕੋਈ ਤੇਜ਼ਾਬ ਵਿਰੋਧੀ ਦਵਾਈ (ਮੈਗਨੀਸ਼ੀਅਮ ਜਾਂ ਐਲੂਮੀਨੀਅਮ ਵਾਲੀ) ਲਵੋ। – ਜੇਕਰ ਅਲਸਰ ਠੀਕ ਨਾ ਹੁੰਦਾ ਹੋਵੇ ਤਾਂ ਰੈਨੀਟੀਡਿਨ ਗੋਲੀਆਂ ਲੈ ਕੇ ਦੇਖੋ। ਵਧੇਰੇ ਅਸਰਦਾਰ ਹੈ। ਸੋ, ਅਸੀਂ ਇਸ ਸਿੱਟੇ ‘ਤੇ ਪੁੱਜਦੇ ਹਾਂ ਕਿ ਅਲਸਰ ਦਾ ਇਲਾਜ ਜਲਦੀ ਕਰਨਾ ਚਾਹੀਦਾ ਹੈ। ਦੇਰ ਹੋਣ ‘ਤੇ ਅੰਦਰੂਨੀ ਵਿਗਾੜ ਪਾ ਸਕਦਾ ਹੈ। ਇਸ ਤੋਂ ਛੁੱਟ ਅਲਸਰ ਤੋਂ ਬਚਣ ਲਈ ਗੁੱਸਾ, ਤਣਾਅ, ਚਿੰਤਾ ਅਤੇ ਘਬਰਾਹਟ ਤੋਂ ਬਚਣਾ ਚਾਹੀਦਾ ਹੈ। ਇਕ ਵਾਰ ਇਹ ਠੀਕ ਹੋ ਜਾਵੇ ਤਾਂ ਦੁਬਾਰਾ ਬਚਣ ਲਈ ਖ਼ਬਰਦਾਰ ਰਹਿਣਾ ਚਾਹੀਦਾ ਹੈ।
ਡਾ. ਕਿਰਨ ਚੋਪੜਾ
0 notes
Text
ਮੋਹਾਲੀ ਜ਼ਿਲ੍ਹੇ ਵਿਚ ਸਵਾਈਨ ਫਲੂ ਦਾ ਪ੍ਰਕੋਪ ਜਾਰੀ
ਮੋਹਾਲੀ ਜ਼ਿਲ੍ਹੇ ਵਿਚ ਸਵਾਈਨ ਫਲੂ ਦਾ ਪ੍ਰਕੋਪ ਜਾਰੀ
ਐੱਸਏਐੱਸ ਨਗਰ (ਰਾਜੇਸ਼ ਗਰਗ) : ਸਵਾਈਨ ਫਲੂ ਨੇ ਮੋਹਾਲੀ ਜਿਲ੍ਹੇ ਵਿਚ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਜਿਸ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਹੁਣ ਵੱਡੀ ਗਿਣਤੀ ਵਿਚ ਮੋਹਾਲੀ ਵਿਚ ਸਵਾਈਨ ਫਲੂ ਦੇ ਕੇਸ ਆਉਣੇ ਸ਼ੁਰੂ ਹੋ ਗਏ ਹਨ। ਸੂਤਰਾਂ ਅਨੁਸਾਰ ਤਿੰਨ ਦਰਜਨ ਦੇ ਕਰੀਬ ਲੋਕਾਂ ਨੂੰ ਇਸ ਨੇ ਆਪਣੀ ਜਕੜ ਵਿਚ ਲੈ ਲਿਆ ਹੈ ਅਤੇ ਸਵਾਈਨ ਫਲੂ ਨਾਲ ਇਕ ਮਰੀਜ਼ ਦੀ ਮੌਤ ਹੋ ਗਈ ਹੈ ਜਿਸ ਨੂੰ ਸਿੱਧੇ ਹਸਪਤਾਲ ਤੋਂ ਸ਼ਮਸ਼ਾਨਘਾਟ ਵਿਚ ਹੀ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਘਰ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿਚ ਵੱਡੀ ਗਿਣਤੀ ਵਿਚ ਸਵਾਈਨ ਫਲੂ ਦੇ ਮਰੀਜ਼ ਆ ਰਹੇ ਹਨ। ਸਥਾਨਕ ਫੋਰਟਿਸ ਹਸਪਤਾਲ ਵਿਚ ਹੁਣ ਤਕ 4 ਕੇਸ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਇਕ ਮਰੀਜ਼ ਹਰਪਾਲ ਸਿੰਘ ਬਾਠ ਦੀ ਸਵਾਈਨ ਫਲੂ ਨਾਲ ਅੱਜ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਭ ਤੋਂ ਵੱਧ ਕੇਸ ਇੱਥੋਂ ਦੇ ਮੈਕਸ ਹਸਪਤਾਲ ਵਿਚ ਹਨ ਜਿਨ੍ਹਾਂ ਦੀ ਗਿਣਤੀ 15 ਹੈ ਅਤੇ ਸਰਕਾਰੀ ਹਸਪਤਾਲ ਅਨੁਸਾਰ ਅਜੇ ਤਕ 13 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸੇ ਤਰ੍ਹਾਂ ਹੀ ਆਈਵੀ ਹਸਪਤਾਲ ਵਿਚ 1 ਮਰੀਜ਼ ਸਵਾਈਨ ਫਲੂ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਮੋਹਾਲੀ ਦੇ ਹੋਰ ਪ੍ਰਾਈਵੇਟ ਹਸਪਤਾਲਾਂ ਵਿਚ ਵੀ ਮਰੀਜ਼ ਆ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਮੋਹਾਲੀ ਡਾ: ਰੀਟਾ ਭਾਰਦਵਾਜ ਨੇ ਕਿਹਾ ਕਿ ਸਵਾਈਨ ਫਲੂ ਇਕ ਐੱਚ ਵਨ ਐੱਨ ਵਨ ਵਾਇਰਸ ਹੈ। ਜਦੋਂ ਮਰੀਜ਼ ਨੂੰ ਇਹ ਵਾਇਰਸ ਹੁੰਦਾ ਹੈ ਤਾਂ 7 ਦਿਨ ਵਿਚ ਆਪਣੇ-ਆਪ ਦਵਾਈਆਂ ਨਾਲ ਮਰੀਜ਼ ਠੀਕ ਹੋ ਸਕਦਾ ਹੈ ਜੇਕਰ ਸਵਾਈਨ ਫਲੂ ਦੇ ਲੱਛਣਾਂ ਦੀ ਸ਼ੁਰੂਆਤ ਵਿਚ ਹੀ ਪੁਸ਼ਟੀ ਹੋ ਜਾਵੇ ਤਾਂ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਇਕ ਵੱਖਰਾ ਵਾਰਡ ਬਣਾਇਆ ਗਿਆ ਹੈ ਜਿੱਥੇ ਮਰੀਜ਼ਾਂ ਨੂੰ ਦਾਖਲ ਕਰ ਕੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਦੂਜੀਆਂ ਸਾਵਧਾਨੀਆਂ ਵੀ ਵਰਤੀਆਂ ਜਾਂਦੀਆਂ ਹਨ ਤਾਂ ਕਿ ਹੋਰ ਲੋਕਾਂ ਵਿਚ ਸਵਾਈਨ ਫਲੂ ਨਾ ਫੈਲ ਸਕੇ। ਪਰ ਗਰਭਵਤੀ ਮਹਿਲਾਵਾਂ, ਕਿਡਨੀ ਦੇ ਮਰੀਜ਼, ਸ਼ੂਗਰ ਅਤੇ ਲੰਬੇ ਸਮੇਂ ਤੋਂ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਸ ਵਾਇਰਸ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਹੋਣ ਦੀ ਨੌਬਤ ਆ ਸਕਦੀ ਹੈ। ਉਨ੍ਹਾ ਕਿਹਾ ਕਿ ਜਦੋਂ ਮਰੀਜ ਨੂੰ ਬੁਖਾਰ, ਜ਼ੁਕਾਮ ਹੁੰਦਾ ਹੈ ਤਾਂ ਉਹ ਹੋਰ ਘਰੇਲੂ ਨੁਸਖੇ ਜਾਂ ਡਾਕਟਰਾਂ ਤੋਂ ਦਵਾਈਆਂ ਲੈਂਦੇ ਰਹਿੰਦੇ ਹਨ। ਜਦੋਂ ਬਿਮਾਰੀ ਬਹੁਤ ਵਿਗੜ ਜਾਂਦੀ ਹੈ ਤਾਂ ਮਰੀਜ਼ ਹਸਪਤਾਲ ਪਹੁੰਚ ਕਰਦਾ ਹੈ ਜਿਸ ਦੇਰੀ ਕਾਰਨ ਕਈ ਵਾਰ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਵਾਈਨ ਫਲੂ ਇਕ ਅਜਿਹਾ ਵਾਇਰਸ ਹੈ ਜੋ ਛੂਹਣ ਨਾਲ ਫੈਲਦਾ ਹੈ। ਜਿਸ ਕਿਸੇ ਨੂੰ ਵੀ ਸਵਾਈਨ ਦੇ ਲੱਛਣ ਨਜ਼ਰ ਆਉਣ, ਉਸ ਨੂੰ ਆਪਣੇ-ਆਪ ਹੀ ਚਾਹੀਦਾ ਹੈ ਕਿ ਉਹ ਦੂਸਰੇ ਲੋਕਾਂ ਨਾਲ ਹੱਥ ਨਾ ਮਿਲਾਉਣ, ਇਕੱਠ ਵਿਚ ਨਾ ਜਾਣ, ਖਾਂਸੀ ਆਉਣ ‘ਤੇ ਮੂੰਹ ਅੱਗੇ ਕੱਪੜਾ ਕਰਨ ਤੇ ਜਿੱਥੋਂ ਤਕ ਹੋ ਸਕੇ ਆਪਣਾ ਮੂੰਹ ਢੱਕ ਕੇ ਰੱਖਣ।
0 notes