#takebackfarmbills
Explore tagged Tumblr posts
preetladhar · 4 years ago
Photo
Tumblr media
ਬਹੁਤ ਕੁਝ ਲਿਖਣਾ ਚਾਹ ਰਿਹਾ ਬੜਾ ਕੁਝ ਏ ਦਿਲ ਵਿੱਚ ਪਰ ਵੀਰੇ ਤੇਰੇ ਲਈ ਏਹੀ ਕਹਿ ਪਾ ਰਿਹਾਂ ਕਿ ਬੜਾ ਸਤਿਕਾਰ ਏ ਤੈਨੂੰ ਤੇ ਸਲੂਟ ਏ ਤੇਰੀ ਬਹਾਦੁਰੀ ਨੂੰ ਜੋ ਤੂੰ ਹਿੱਕ ਤਾਣਕੇ ਏਸ ਗੰਦੇ ਸਿਸਟਮ ਤੇ ਗੰਦੀ ਸਰਕਾਰ ਦੇ ਗੰਦੇ ਪਾਲਤੂ ਕੁੱਤਿਆਂ ਅੱਗੇ ਖੜ੍ਹਿਆਂ। ਤੇ ਲੱਖ ਲਾਹਣਤਾਂ ਏਸ ਮੁਲਕ ਦੇ ਹਾਕਮ ਨੂੰ ਤੇ ਓਹਦੇ ਪਾਲਤੂ ਕਰਿੰਦਿਆਂ ਨੂੰ ਜੋ ਇਹ ਜ਼ੁਲਮ ਕਰ, ਦੇਖ, ਸੁਣ ਰਹੇ ਨੇ। ਐਡਾ ਜ਼ੁਲਮ ਹੱਦ ਆ। ਚੁੱਪ-ਚਾਪ ਸ਼ਾਂਤੀ ਨਾਲ ਬੈਠੇ ਕਿਸਾਨਾਂ ਤੇ ਸਰਕਾਰ ਆਪਣੇ ਗੁੰਡੇ ਭੇਜਕੇ ਇੱਟਾਂ-ਰੋੜੇ ਵਰਸਾ ਰਹੀ ��, ਅੱਥਰੂ ਗ਼ੈਸ ਦੇ ਗੋਲੇ ਸੁੱਟੇ ਜਾ ਰਹੇ ਆ, ਓਹਨਾਂ ਨੂੰ ਕੁ��ਿਆ ਜਾ ਰਿਹਾ। ਇੱਕ ਆਮ ਇਨਸਾਨ ਦੀ ਇਸ ਦੇਸ਼ ਵਿੱਚ ਕੀ ਕੀਮਤ ਆ ਦਿਖ ਰਹੀ ਆ। ਜੇ ਅਮਰੀਕਾ ਵਰਗੇ ਦੇਸ਼ ਵਿੱਚ ਲੋਕ ਜ਼ੁਲਮ ਅੱਗੇ ਇੱਕਜੁੱਟ ਹੋਕੇ ਖੜ੍ਹ ਸਕਦੇ ਆ ਤੇ ਅਸੀਂ ਕਿਉਂ ਨਹੀਂ। ਕਿੰਨ੍ਹਾਂ ਜ਼ੁਲਮ ਸਹਿਣਾ ਏ ਹੋਰ। ਉੱਠੋ ਤੇ ਜਾਗੋ ਤੇ ਇਸਦਾ ਵਿਰੋਧ ਕਰੋ ਜਾਂ ਓਦੋਂ ਜਾਗੋਗੇ ਜਦੋਂ ਇਹ ਅੱਗ ਤੁਹਾਡੇ ਘਰਾਂ ਤੱਕ ਪਹੁੰਚ ਗਈ। - ਪ੍ਰੀਤ ਲੱਧੜ #SikhLivesMatter #kisanmazdoorektazindabad #isupportfarmerschallenge #eachlifematters #HumanRightsCommission #TakeBackFarmBills (at Singhu Border सिंघु बॉर्डर) https://www.instagram.com/p/CKqHV23H0ya/?igshid=1anoyes6c1ig0
0 notes
prabudhab · 4 years ago
Photo
Tumblr media
काले कृषि कानूनों के खिलाफ 2 करोड़ हस्ताक्षर के साथ भारत के राष्ट्रपति को ज्ञापन सौंपते हुए जननायक @rahulgandhi जी। #rahulgandhi . . . . . . . #RahulGandhiVoiceOfIndia #TakeBackFarmBills #takebackfarmlaws #istandwithfarmers #nofarmersnofood🚜 #nofarmersnofood #india #kisaanektamorcha #kisaanekta #prabudhargvm #rgvm @rahulgandhiforpm @myleaderisrahulgandhi @rahulgandhi @rahulgandhisena @rgvmindia @welovecongress https://www.instagram.com/p/CJLTMbipKBw/?igshid=dehbc7x21kl6
1 note · View note
dileep832 · 4 years ago
Photo
Tumblr media
ਕਿਸਨ ਮੋਰਚਾ ਲੰਡਨ - ਕਿਸਾਨਾਂ ਦੀ ਹਿਮਾਇਤ ਲਈ ਇੰਗਲੈਂਡ ਦੇ M40 ਹਾਈਵੇਅ ਉੱਤੇ 1 ਘੰਟੇ ਤੋਂ ਉੱਤੇ ਦਾ ਜਾਮ ਰਿਹਾ ਤੇ ਲੰਡਨ ਵਿਚ ਸਵੇਰੇ 9 ਵੱਜੇ ਤੋਂ ਲੈਕੇ ਸ਼ਾਮ ਦੇ 5 ਵੱਜੇ ਤੱਕ ਭਾਰਤੀ ਹਾਈ ਕਮਿਸ਼ਨ ਅੱਗੇ ਰੋਸ ਮੁਜ਼ਾਹਰਾਂ ��ੱਲਦਾ ਰਿਹਾ। ਵੱਡੀ ਗਿਣਤੀ ਵਿੱਚ ਟਰੈਕਟਰ, ਲੰਡੀਆਂ ਜੀਪਾਂ ਕਾਰਾਂ ਤੇ ਮੋਟਰਸਾਇਕਲ ਪੂਰੇ ਯੂਕੇਂ ਵਿਚੋਂ ਲੰਡਨ ਆਏ। ਲੱਖਾਂ ਦੀ ਗਿਣਤੀ ਵਿੱਚ ਲੋਕਾਂ ਦਾ ਇੱਕਠ ਸੀ ਭਾਰਤ ਙਾਈ ਕਮਿਸ਼ਨ ਵਿਚੋਂ ਕੋਈ ਵੀ ਬੰਦਾ ਡਰਦਾ ਮਾਰਾ ਬਾਹਰ ਨਹੀਂ ਆਇਆ ਤੇ ਲੋਕਾਂ ਤੋਂ ਡਰਦਿਆਂ ਭਾਰਤੀ ਹਾਈ ਕਮਿਸ਼ਨ ਨੇ ਭਾਰਤ ਦੇ ਝੰਡੇ ਨੂੰ ਲਾਹ ਕੇ ਅੰਦਰ ਰੱਖ ਲਿਆ। #london #rally #panjabwale #Sikh #uksikh #FarmersProtests #panjab #sikhi #kisaanektazindabaad #Delhi #TakeBackFarmBills (at London, United Kingdom) https://www.instagram.com/p/CIel1BJlIjf/?igshid=zqxvyc07lhkx
0 notes
preetladhar · 4 years ago
Photo
Tumblr media
23 ਦਿਸੰਬਰ ਅੱਜ ਕਿਸਾਨ ਦਿਵਸ ਹੈ। ਮੈਂ ਦੇਸ਼ ਦੇ ਅੰਨਦਾਤੇ ਨੂੰ ਸਲਾਮ ਕਰਦਾ ਹਾਂ ਤੇ ਕਿਸਾਨਾਂ ਨਾਲ ਖੇਤੀ ਆਰਡੀਨੈਂਸਾਂ ਰਾਹੀ ਹੋ ਰਹੇ ਧੱਕੇ ਦੇ ਵਿਰੋਧ ਵਿੱਚ ਤੇ ਜੋ ਲੋਕ ਇਹਨਾਂ ਕਾਲੇ ਕਾਨੂੰਨਾਂ ਅਤੇ ਸਮੇਂ ਦੇ ਹਾਕਮ ਨੂੰ ਸਹੀ ਠਹਿਰਾ ਰਹੇ ਨੇ, ਓਹਨਾਂ ਲਈ ਗ਼ਜ਼ਲ ਦੇ ਰੂਪ ਵਿੱਚ ਮੇਰੇ ਵੱਲੋਂ ਇੱਕ ਨਸੀਹਤ, ਇੱਕ ਬੇਨਤੀ ਕਿ ਹਾਲੇ ਵੀ ਮੌਕਾ ਹੈ ਸੰਭਲ ਜਾਓ। ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਜੁਰਤ ਰੱਖੋ। ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਰ ਉੱਚਾ ਕਰਕੇ ਜਵਾਬ ਦੇ ਸਕੋ ਨਾਕਿ ਤੁਹਾਨੂੰ ਓਹਨਾਂ ਅੱਗੇ ਸਿਰ ਨੀਵਾਂ ਕਰਕੇ ਨਿਸ਼ਬਦ ਹੋਕੇ ਖੜੋਣਾ ਪਵੇ। 🙏 ———————————————— ਓ ਮੇਰੇ ਮੁਲਕ ਦੇ ਲੋਕੋ, ਜਾਗੋ ਹੁਣ ਤਾਂ ਅੱਖਾਂ ਖੋਲ੍ਹੋ। ਅਣਖ ਐਨੀ ‘ਕੁ ਤਾਂ ਰੱਖੋ, ਜ਼ੁਲਮ ਨੂੰ ਜ਼ੁਲਮ ਤਾਂ ਬੋਲੋ। ਇਹ ਲੱਗੀ ਹੋਰਾਂ ਦੇ ਘਰ ਹੈ, ਤਾਂਹੀ ਲੱਗਦੀ ਬਸੰਤਰ ਏ, ਭੁਲੇਖੇ ਵਿੱਚ ਨਾ ਰਹਿ ਜਾਇਓ, ਘਰੀਂ ਆਪਣੇ ਵੀ ਜਾ ਫੋਲੋ। ਤੁਹਾਨੂੰ ਧਰਮ ਦੇ ਨਾਂਅ ਤੇ, ਬਣਾਈ ਜਾ ਰਿਹਾ ਮੂਰਖ, ਸ਼ਾਤਰ ਸ਼ਕੁਨੀਂ ਏ ਹਾਕਮ , ਤੁਸੀਂ ਸਿਦਕੋਂ ਨਾਂ ਇਓਂ ਡੋਲੋ। ਉਹ ਕੌਮਾਂ ਖਤਮ ਹੋ ਜਾਵਣ, ਜਿਹਨਾਂ ‘ਚੋਂ ਅਣਖ ਮਰ ਜਾਂਦੀ, ਬਣੋ ਨਾ ਭੀੜ ਦਾ ਹਿੱਸਾ, ਖੁਦ ਰਾਹ ਆਪਣਾ ਟੋਹਲੋ। ਬੈਠਾ ਏ ਲਾਲੋ ਜੋ ਬਣਕੇ, ਪਛਾਣੋ ਮਲਕ ਭਾਗੋ ਨੂੰ, ਨਾ ਇੱਕੋ ਤੱਕੜੀ ਦੇ ਵਿੱਚ, ਲਹੂ ਤੇ ਦੁੱਧ ਨੂੰ ਤੋਲੋ। ਇਹ ਦੁਨੀਆਂ ਡਰਦਿਆਂ ਨੂੰ ਹੈ, ਡਰਾਂਉਦੀ ਪ੍ਰੀਤ ਹੋਰ ਏਥੇ, ਸਦਾ ਹੱਕ ਲੜਕੇ ਮਿਲ਼ਦੇ ਨੇ, ਜ਼ਾਲਿਮ ਦੀ ਹਿੱਕ ਤੇ ਚੜ੍ਹ ਬੋਲੋ। ____ ਪ੍ਰੀਤ ਲੱਧੜ #standwithfarmerschallenge #TakeBackFarmBills #isupportfarmers #मैं_भी_किसान #punjabfarmersprotest #humanrights4farmers #KisanDiwas #Kissanday (at Singhu Border) https://www.instagram.com/p/CJIOk95nw_i/?igshid=92ahg497wezc
0 notes
prabudhab · 4 years ago
Photo
Tumblr media
कहाँ ले जाओगे किसान के हक का दाना, इस दुनिया को एक दिन तुमको भी है छोड़ जाना। जब कोई किसान या जवान मरता है, तो समझना पूरा भारत मरता है. एक बार आकर देख कैसा, ह्रदय विदारक मंजर हैं, पसलियों से लग गयी हैं आंते, खेत अभी भी बंजर हैं. एक ईमानदार किसान को डरे सहमे हुए देखा है, मेहनत करने के बावजूद भूख से लड़ते हुए देखा है.जब किसान अपने बेटे को पढ़ाता हैं, तो कई रात वो भूखा ही सो जाता हैं. ये सिलसिला क्या यूँ ही चलता रहेगा, सियासत अपनी चालों से कब तक किसान को छलता रहेगा....? @_prabudhabharatb . . . . #kisaanlivesmatter #kissanunionzindabaad #kissanektajindabad #kisan #kisaanunionzindabad #kisaanekta #kisaankibaat #kisaanandolan #kisaanprotest #TakeBackFarmBills #takebackfarmlaws #kisaanektamorcha #nofarmersnofood🚜 #nofarmersnofood #nofarmersnofoodnofuture #rahulgandhi @rahulgandhi @welovecongress @ba_bhima @nimratkhairaofficial @rehmatrattanofficial @ginni.mahi @seerat.kaur_14 @deepakkhatri812 @isha_sharma7 @manpreetkaur5909_official @ritusinghmahendra @kisanektamorcha https://www.instagram.com/p/CJEeCJuJowh/?igshid=q4dj578f7hsh
1 note · View note
preetladhar · 4 years ago
Photo
Tumblr media
ਸੰਤ ਬਾਬਾ ਰਾਮ ਸਿੰਘ ਜੀ ਸੀਂਗੜਾ (ਕਰਨਾਲ) ਨਾਨਕਸਰ ਵਾਲਿਆਂ ਦੀ ਸ਼ਹਾਦਤ ਨੂੰ ਸਿਰ ਝੁਕਾਕੇ ਸਲਾਮ ਕਰਦਾ ਹਾਂ। ਕਿਸਾਨਾਂ ਦਾ ਦੁੱਖ ਜਿਹਨਾਂ ਕੋਲੋਂ ਝੱਲ ਨਾਂ ਹੋਇਆ, ਜ਼ਾਲਮ ਸਰਕਾਰ ਦੇ ਜ਼ੁਲਮ ਨੂੰ ਨਾਂ ਸਹਾਰਦੇ ਹੋਏ ਤੇ ਕਿਸਾਨੀ ਸੰਘਰਸ਼ ਲਈ ਓਹਨਾਂ ਕੁੰਡਲੀ ਬਾਰਡਰ ਤੇ ਆਪਣੇ ਆਪ ਨੂੰ ਗੋਲੀ ਮਾਰਕੇ ਸ਼ਹਾਦਤ ਪਾ ਲਈ। ਓਹਨਾਂ ਦੇ ਸ਼ਬਦਾਂ ਵਿੱਚ “ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ।” ਆਪਾ ਵਾਰ ਦੇਣਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ। ਜ਼ਰਾ ਸੋਚਕੋ ਵੀ ਦੇਖੋ ਅਜਿਹਾ ਕਰਨ ਬਾਰੇ ਰੂਹ ਨਾਂ ਕੰਬ ਜਾਏ ਤਾਂ ਕਹਿਣਾ ਤੇ ਏਥੇ ਕਈ ਫੇਸਬੁੱਕੀ ਆਪੇ ਬਣੇ ਵਿਦਵਾਨ ਅਤੇ ਕੁਝ ਪਾਰਟੀਆਂ ਦੇ ਆਗੂ ਕਹਿ ਰਹੇ ਨੇ ਕਿ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਸੀ, ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਸ਼ਰਮ ਕਰੋ ਕੁਝ ਯਾਰ। ਉਹ ਆਪਣੀ ਜਾਨ ਵਾਰ ਗਏ ਬਲਿਦਾਨ ਦੇ ਦਿੱਤਾ ਤੇ ਤੁਸੀਂ ਆਪਣੀ ਸੜੀ ਹੋਈ ਵਿਦਵਾਨੀ ਘਰ ਬੈਠੇ ਝਾੜੀ ਜਾਂਦੇ ਓਂ। ਕਿਸੇ ਨੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਉਹ ਅਸਫਲ ਰਿਹਾ ਹੋਵੇ, ਬਚ ਗਿਆ ਹੋਵੇ, ਓਦੋਂ ਕਿਹੋ ਜਿਹ�� ਹਾਲਾਤ ਸਨ ਜਦੋਂ ਉਸਨੇ ਇਹ ਕਦਮ ਚੁੱਕਿਆ, ਉਸਦਾ ਇਹ ਕਰਨਾ ਜ਼ਾਇਜ਼ ਸੀ ਜਾਂ ਨਹੀਂ ਇਹ ਗੱਲਾਂ ਓਦੋਂ ਕੁਝ ਹੱਦ ਤੱਕ ਠੀਕ ਲੱ���ਦੀਆਂ। ਜੋ ਆਪਣਾ ਆਪ ਵਾਰਕੇ ਏਸ ਜਹਾਨ ਤੋਂ ਹੀ ਚਲੇ ਗਏ ਓਸ ਪਿੱਛੋਂ ਏਹੋ ਜਿਹੀ ਘਟੀਆ ਕਿਸਮ ਦੀ ਵਿਦਵਾਨੀ ਝਾੜਨੀ ਸ਼ੋਭਾ ਨਹੀਂ ਦਿੰਦੀ। ਸੋ ਹੱਥ ਬੰਨ੍ਹਕੇ ਬੇਨਤੀ ਆ ਜੇ ਸੰਤ ਜੀ ਦੀ ਸ਼ਹਾਦਤ ਲਈ ਓਹਨਾ ਦੀ ਮਹਾਨਤਾ ਲਈ ਦੋ ਸ਼ਬਦ ਨਹੀਂ ਬੋਲ ਸਕਦੇ ਤਾਂ ਕਿਰਪਾ ਕਰਕੇ ਮੂੰਹ ਬੰਦ ਰੱਖੋ। 🙏 ____ ਪ੍ਰੀਤ ਲੱਧੜ #sacrifice #humanrights4farmers #मैं_भी_किसान #isupportfarmers #standwithfarmerschallenge #takebackfarmbills https://www.instagram.com/p/CI4uhYUnd3O/?igshid=1x6rymemxl1n
0 notes
preetladhar · 4 years ago
Photo
Tumblr media
ਆਹ ਕੰਮ ਹੋਣਾ ਜੇ ਬਿੱਲ ਰੱਦ ਨਾਂ ਹੋਏ। 18 ਰੁਪਏ ਵਾਲੀ ਕਣਕ 46 ਰੁਪਏ ਵਿੱਚ। ਇਹ ਅੰਦੋਲਨ ਸਿਰਫ਼ ਅੰਨ ਨੂੰ ਉਗਾਉਣ ਵਾਲਿਆਂ ਦਾ ਹੀ ਨਹੀਂ ਅੰਨ ਖਾਣ ਵਾਲਿਆਂ ਦਾ ਵੀ ਹੈ। ਸਾਰੇ ਇੱਕਜੁੱਟ ਹੋਵੋ ਪਾਰਟੀਬਾਜ਼ੀ ਛੱਡਕੇ। ਗਲਤ ਨੂੰ ਗਲਤ ਕਹਿਣਾ ਸਿੱਖੋ ਚਾਹੇ ਉਹ ਕੋਈ ਵੀ ਕਿਉਂ ਨਾਂ ਹੋਵੇ। ਸੱਚ ਨਾਲ ਖੜ੍ਹਨਾਂ ਸਿੱਖੋ। ਇਹਨਾਂ ਨੇਤਾਵਾਂ ਨੇ ਜਾਂ ਪਾਰਟੀਆਂ ਨੇ ਜਿਹਨਾਂ ਦੀ ਤੁਸੀਂ ਅੱਖਾਂ ਮੀਟਕੇ ਸੁਪੋਰਟ ਕਰ ਰਹੇ ਹੋ ਤੁਹਾਨੂੰ ਰੋਟੀ ਨਹੀਂ ਦੇਣੀ। ਉਹ ਤੁਹਾਨੂੰ ਖੁਦ ਹੀ ਕਮਾਕੇ ਖਾਣੀ ਪੈਣੀ ਤੇ ਜਿਹਨਾਂ ਕਰਕੇ ਸਾਡੀ ਥਾਲੀ ਵਿੱਚ ਰੋਟੀ ਪਹੁੰਚਦੀ ਏ, ਬਹੁਤ ਲੋਕ ਇਹੋ ਜਿਹੇ ਨੇ ਜੋ ਉਹਨਾਂ ਨੂੰ ਹੀ ਗਲਤ ਕਹੀ ਜਾ ਰਹੇ ਨੇ। ਸੁਧਰ ਜਾਓ ਨਹੀਂ ਤਾਂ ਜਦੋਂ ਤੁਹਾਡੇ ਬੱਚੇ ਭਵਿੱਖ ਵਿੱਚ ਤੁਹਾਨੂੰ ਪੁੱਛਣਗੇ ਕਿ ਜਦੋਂ ਇਹ ਕਾਲੇ ਕਾਨੂੰਨ ਥੋਪੇ ਜਾ ਰਹੇ ਸੀ ਤੁਸੀਂ ਕਿੱਥੇ ਸੀ? ਤਾਂ ਕੀ ਜਵਾਬ ਦਿਓਗੇ ਕਿ ਅਸੀਂ ਸਿਰਫ਼ ਇੱਕ ਪਾਰਟੀ ਇੱਕ ਗਲਤ ਲੀਡਰ ਦੇ ਭਗਤ ਬਣੇ ਰਹੇ ਤੇ ਇਹ ਧੱਕਾ ਇਹ ਜ਼ਬਰ ਹੋਣ ਦਿੱਤਾ? ਇਹ ਅੰਦੋਲਨ ਕਿਸੇ ਇੱਕ ਲਈ ਨਹੀਂ ਤੁਹਾਡੇ ਸਭ ਲਈ ਏ। ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਇਹਨਾਂ ਬਿੱਲਾਂ ਦਾ ਵਿਰੋਧ ਕਰੋ ਤੇ ਕਿਸਾਨਾਂ ਦਾ ਸਾਥ ਦਿਓ। ____ ਪ੍ਰੀਤ ਲੱਧੜ 🙏 #humanrights4farmers #मैं_भी_किसान #SupportFarmersProtest #TakeBackFarmBills #punjabfarmersprotest #StandWithFarmers #isupportfarmers (at Kundli Border) https://www.instagram.com/p/CIs0Qz6HGZh/?igshid=4bx203pnejlq
0 notes
dileep832 · 4 years ago
Photo
Tumblr media
ਪੰਜਾਬ ਕੋਲ ਰੋਟੀ ਲਈ ਕਣਕ ਹੈ ਮੱਕੀ ਹੈ ਚੌਲ਼ ਹਨ ਦੁੱਧ ਹੈ ਮਿੱਠੇ ਲਈ ਗੁੜ ਹੈ ਸਬਜ਼ੀਆਂ ਹਨ ਦਾਲ਼ਾਂ ਹਨ ਤੜਕੇ ਲਾਉਣ ਲਈ ਸਰੋਂ ਦਾ ਤੇਲ ਹੈ ਦੇਸੀ ਘਿਉ ਹੈ ਮਿਰਚਾਂ ਅਧਰਕ ਧਨੀਆਂ ਪਾਲਕ ਹਨ। ਚਿਪਸਾਂ ਸਮੋਸਿਆਂ ਲਈ ਆਲੂ ਹਨ ਕੱਪੜਿਆਂ ਲਈ ਕਪਾਹ ਹੈ ਖੇਤਾਂ ਲਈ ਦਰਿਆਵਾਂ ਦਾ ਪਾਣੀ ਹੈ ਬੱਸ ਨੱਕੇ ਮੋੜਨ ਦੀ ਦੇਰ ਹੈ। ਸਭ ਤੋਂ ਵੱਡੀ ਗੱਲ ਪੰਜਾਬ ਰੋਲ਼ ਗੁਰੂ ਨਾਨਕ ਸਾਹਿਬ ਹਨ ਉਨਾਂ ਦਾ ਚਲਾਇਆ ਲੰਗਰ ਹੈ ਜਿਸ ਕਰਕੇ ਸਾਡੇ ਤਾਂ ਬੇਜਮੀਨੇ ਤੇ ਗਰੀਬ ਲ��ਕ ਵੀ ਭੁੱਖੇ ਨਹੀਂ ਸੌਂਦੇ। ਜੇ ਰੇਲ ਗੱਡੀਆਂ ਨਾ ਵੀ ਚੱਲੀਆਂ ਤਾਂ ਕੀ ਲੋਹੜਾ ਆ ਜਾਊ !! ਸਾਨੂੰ ਰੇਲ ਗੱਡੀਆਂ ਦੀ ਧੌਂਸ ਨਾ ਦਿਉ ਪੰਜਾਬੀ ਸੈਕਲ ਚਲਾ ਲੈਣਗੇ ਤੁਰ ਲੈਣਗੇ ਆਪਣੇ ਵਿਆਹ ਭੋਗ ਸਾਦੇ ਕਰ ਲੈਣਗੇ ਸਾਦੇ ਚਾਦਰੇ ਕੁੜਤੇ ਪਾ ਲੈਣਗੇ ਦੇਸੀ ਜੁੱਤੀਆਂ ਪਾ ਲੈਣਗੇ ਬਲਦਾਂ ਨਾਲ ਹਲ਼ ਵਾਹ ਲੈਣਗੇ ਦੀਵੇ ਬਾਲ਼ ਲੈਣਗੇ ਸਵਾਰੀ ਲਈ ਘੋੜੀਆਂ ਰੱਖ ਲੈਣਗੇ ਕਿਹੜਾ ਮਰ ਚੱਲੇ ਹਨ ਸਾਡੇ ਬਜ਼ੁਰਗ ਵੀ ਇਵੇਂ ਹੀ ਕਰਦੇ ਸੀ ਪਰ ਇੰਡਸਟਰੀ ਦਾ ਮਾਣ ਕਰਨ ਵਾਲੇ ਦਿੱਲੀ ਦੇ ਲਾਲਿਉ ਤੁਸੀ ਕੀ ਖਾਉਗੇ ਫਿਕਰ ਤੁਹਾਨੂੰ ਹੋਣਾ ਚਾਹੀਦਾ ਕਿਉਂਕਿ ਪੰਜਾਬ ਦੀ ਲੋੜ ਤੁਹਾਨੂੰ ਹੈ ਪੰਜਾਬ ਨੂੰ ਤੁਹਾਡੀ ਲੋੜ ਨਹੀਂ ?? ਤਰਲੋਚਨ ਸਿੰਘ ਮੰਝ #FarmersProtest #Delhi #Panjab #Khalsa #IStandWithFarmers #TakeBackFarmBills (at ਦਿੱਲੀ Dehli) https://www.instagram.com/p/CIZ5u--FxNq/?igshid=18xv553lbq02r
0 notes