#मैं_भी_किसान
Explore tagged Tumblr posts
swatantra-parashar · 4 years ago
Photo
Tumblr media
अपने गांव मैं अपनी खेती देखते हुए किसान की मेहनत को समझते हुए किसान की क्या मेहनत होती है #मैं_भी_किसान_पुत्र_challenge #मैं_भी_किसान https://www.instagram.com/p/CKy5caflEuU/?igshid=hk4g2e50k3mb
0 notes
preetladhar · 4 years ago
Photo
Tumblr media
23 ਦਿਸੰਬਰ ਅੱਜ ਕਿਸਾਨ ਦਿਵਸ ਹੈ। ਮੈਂ ਦੇਸ਼ ਦੇ ਅੰਨਦਾਤੇ ਨੂੰ ਸਲਾਮ ਕਰਦਾ ਹਾਂ ਤੇ ਕਿਸਾਨਾਂ ਨਾਲ ਖੇਤੀ ਆਰਡੀਨੈਂਸਾਂ ਰਾਹੀ ਹੋ ਰਹੇ ਧੱਕੇ ਦੇ ਵਿਰੋਧ ਵਿੱਚ ਤੇ ਜੋ ਲੋਕ ਇਹਨਾਂ ਕਾਲੇ ਕਾਨੂੰਨਾਂ ਅਤੇ ਸਮੇਂ ਦੇ ਹਾਕਮ ਨੂੰ ਸਹੀ ਠਹਿਰਾ ਰਹੇ ਨੇ, ਓਹਨਾਂ ਲਈ ਗ਼ਜ਼ਲ ਦੇ ਰੂਪ ਵਿੱਚ ਮੇਰੇ ਵੱਲੋਂ ਇੱਕ ਨਸੀਹਤ, ਇੱਕ ਬੇਨਤੀ ਕਿ ਹਾਲੇ ਵੀ ਮੌਕਾ ਹੈ ਸੰਭਲ ਜਾਓ। ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਜੁਰਤ ਰੱਖੋ। ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਰ ਉੱਚਾ ਕਰਕੇ ਜਵਾਬ ਦੇ ਸਕੋ ਨਾਕਿ ਤੁਹਾਨੂੰ ਓਹਨਾਂ ਅੱਗੇ ਸਿਰ ਨੀਵਾਂ ਕਰਕੇ ਨਿਸ਼ਬਦ ਹੋਕੇ ਖੜੋਣਾ ਪਵੇ। 🙏 ———————————————— ਓ ਮੇਰੇ ਮੁਲਕ ਦੇ ਲੋਕੋ, ਜਾਗੋ ਹੁਣ ਤਾਂ ਅੱਖਾਂ ਖੋਲ੍ਹੋ। ਅਣਖ ਐਨੀ ‘ਕੁ ਤਾਂ ਰੱਖੋ, ਜ਼ੁਲਮ ਨੂੰ ਜ਼ੁਲਮ ਤਾਂ ਬੋਲੋ। ਇਹ ਲੱਗੀ ਹੋਰਾਂ ਦੇ ਘਰ ਹੈ, ਤਾਂਹੀ ਲੱਗਦੀ ਬਸੰਤਰ ਏ, ਭੁਲੇਖੇ ਵਿੱਚ ਨਾ ਰਹਿ ਜਾਇਓ, ਘਰੀਂ ਆਪਣੇ ਵੀ ਜਾ ਫੋਲੋ। ਤੁਹਾਨੂੰ ਧਰਮ ਦੇ ਨਾਂਅ ਤੇ, ਬਣਾਈ ਜਾ ਰਿਹਾ ਮੂਰਖ, ਸ਼ਾਤਰ ਸ਼ਕੁਨੀਂ ਏ ਹਾਕਮ , ਤੁਸੀਂ ਸਿਦਕੋਂ ਨਾਂ ਇਓਂ ਡੋਲੋ। ਉਹ ਕੌਮਾਂ ਖਤਮ ਹੋ ਜਾਵਣ, ਜਿਹਨਾਂ ‘ਚੋਂ ਅਣਖ ਮਰ ਜਾਂਦੀ, ਬਣੋ ਨਾ ਭੀੜ ਦਾ ਹਿੱਸਾ, ਖੁਦ ਰਾਹ ਆਪਣਾ ਟੋਹਲੋ। ਬੈਠਾ ਏ ਲਾਲੋ ਜੋ ਬਣਕੇ, ਪਛਾਣੋ ਮਲਕ ਭਾਗੋ ਨੂੰ, ਨਾ ਇੱਕੋ ਤੱਕੜੀ ਦੇ ਵਿੱਚ, ਲਹੂ ਤੇ ਦੁੱਧ ਨੂੰ ਤੋਲੋ। ਇਹ ਦੁਨੀਆਂ ਡਰਦਿਆਂ ਨੂੰ ਹੈ, ਡਰਾਂਉਦੀ ਪ੍ਰੀਤ ਹੋਰ ਏਥੇ, ਸਦਾ ਹੱਕ ਲੜਕੇ ਮਿਲ਼ਦੇ ਨੇ, ਜ਼ਾਲਿਮ ਦੀ ਹਿੱਕ ਤੇ ਚੜ੍ਹ ਬੋਲੋ। ____ ਪ੍ਰੀਤ ਲੱਧੜ #standwithfarmerschallenge #TakeBackFarmBills #isupportfarmers #मैं_भी_किसान #punjabfarmersprotest #humanrights4farmers #KisanDiwas #Kissanday (at Singhu Border) https://www.instagram.com/p/CJIOk95nw_i/?igshid=92ahg497wezc
0 notes
sunilastay · 4 years ago
Photo
Tumblr media
इस मुहीम में साथ दे - #मैं_भी_किसान https://www.instagram.com/p/CILpJHeFIxY/?igshid=8bwlaaew778w
0 notes
preetladhar · 4 years ago
Photo
Tumblr media
ਸੰਤ ਬਾਬਾ ਰਾਮ ਸਿੰਘ ਜੀ ਸੀਂਗੜਾ (ਕਰਨਾਲ) ਨਾਨਕਸਰ ਵਾਲਿਆਂ ਦੀ ਸ਼ਹਾਦਤ ਨੂੰ ਸਿਰ ਝੁਕਾਕੇ ਸਲਾਮ ਕਰਦਾ ਹਾਂ। ਕਿਸਾਨਾਂ ਦਾ ਦੁੱਖ ਜਿਹਨਾਂ ਕੋਲੋਂ ਝੱਲ ਨਾਂ ਹੋਇਆ, ਜ਼ਾਲਮ ਸਰਕਾਰ ਦੇ ਜ਼ੁਲਮ ਨੂੰ ਨਾਂ ਸਹਾਰਦੇ ਹੋਏ ਤੇ ਕਿਸਾਨੀ ਸੰਘਰਸ਼ ਲਈ ਓਹਨਾਂ ਕੁੰਡਲੀ ਬਾਰਡਰ ਤੇ ਆਪਣੇ ਆਪ ਨੂੰ ਗੋਲੀ ਮਾਰਕੇ ਸ਼ਹਾਦਤ ਪਾ ਲਈ। ਓਹਨਾਂ ਦੇ ਸ਼ਬਦਾਂ ਵਿੱਚ “ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਵੀ ਪਾਪ ਹੈ।” ਆਪਾ ਵਾਰ ਦੇਣਾ ਕੋਈ ਮਾਮੂਲੀ ਗੱਲ ਨਹੀਂ ਹੁੰਦੀ। ਜ਼ਰਾ ਸੋਚਕੋ ਵੀ ਦੇਖੋ ਅਜਿਹਾ ਕਰਨ ਬਾਰੇ ਰੂਹ ਨਾਂ ਕੰਬ ਜਾਏ ਤਾਂ ਕਹਿਣਾ ਤੇ ਏਥੇ ਕਈ ਫੇਸਬੁੱਕੀ ਆਪੇ ਬਣੇ ਵਿਦਵਾਨ ਅਤੇ ਕੁਝ ਪਾਰਟੀਆਂ ਦੇ ਆਗੂ ਕਹਿ ਰਹੇ ਨੇ ਕਿ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ ਸੀ, ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਸ਼ਰਮ ਕਰੋ ਕੁਝ ਯਾਰ। ਉਹ ਆਪਣੀ ਜਾਨ ਵਾਰ ਗਏ ਬਲਿਦਾਨ ਦੇ ਦਿੱਤਾ ਤੇ ਤੁਸੀਂ ਆਪਣੀ ਸੜੀ ਹੋਈ ਵਿਦਵਾਨੀ ਘਰ ਬੈਠੇ ਝਾੜੀ ਜਾਂਦੇ ਓਂ। ਕਿਸੇ ਨੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਉਹ ਅਸਫਲ ਰਿਹਾ ਹੋਵੇ, ਬਚ ਗਿਆ ਹੋਵੇ, ਓਦੋਂ ਕਿਹੋ ਜਿਹੇ ਹਾਲਾਤ ਸਨ ਜਦੋਂ ਉਸਨੇ ਇਹ ਕਦਮ ਚੁੱਕਿਆ, ਉਸਦਾ ਇਹ ਕਰਨਾ ਜ਼ਾਇਜ਼ ਸੀ ਜਾਂ ਨਹੀਂ ਇਹ ਗੱਲਾਂ ਓਦੋਂ ਕੁਝ ਹੱਦ ਤੱਕ ਠੀਕ ਲੱਗਦੀਆਂ। ਜੋ ਆਪਣਾ ਆਪ ਵਾਰਕੇ ਏਸ ਜਹਾਨ ਤੋਂ ਹੀ ਚਲੇ ਗਏ ਓਸ ਪਿੱਛੋਂ ਏਹੋ ਜਿਹੀ ਘਟੀਆ ਕਿਸਮ ਦੀ ਵਿਦਵਾਨੀ ਝਾੜਨੀ ਸ਼ੋਭਾ ਨਹੀਂ ਦਿੰਦੀ। ਸੋ ਹੱਥ ਬੰਨ੍ਹਕੇ ਬੇਨਤੀ ਆ ਜੇ ਸੰਤ ਜੀ ਦੀ ਸ਼ਹਾਦਤ ਲਈ ਓਹਨਾ ਦੀ ਮਹਾਨਤਾ ਲਈ ਦੋ ਸ਼ਬਦ ਨਹੀਂ ਬੋਲ ਸਕਦੇ ਤਾਂ ਕਿਰਪਾ ਕਰਕੇ ਮੂੰਹ ਬੰਦ ਰੱਖੋ। 🙏 ____ ਪ੍ਰੀਤ ਲੱਧੜ #sacrifice #humanrights4farmers #मैं_भी_किसान #isupportfarmers #standwithfarmerschallenge #takebackfarmbills https://www.instagram.com/p/CI4uhYUnd3O/?igshid=1x6rymemxl1n
0 notes
preetladhar · 4 years ago
Photo
Tumblr media
ਆਹ ਕੰਮ ਹੋਣਾ ਜੇ ਬਿੱਲ ਰੱਦ ਨਾਂ ਹੋਏ। 18 ਰੁਪਏ ਵਾਲੀ ਕਣਕ 46 ਰੁਪਏ ਵਿੱਚ। ਇਹ ਅੰਦੋਲਨ ਸਿਰਫ਼ ਅੰਨ ਨੂੰ ਉਗਾਉਣ ਵਾਲਿਆਂ ਦਾ ਹੀ ਨਹੀਂ ਅੰਨ ਖਾਣ ਵਾਲਿਆਂ ਦਾ ਵੀ ਹੈ। ਸਾਰੇ ਇੱਕਜੁੱਟ ਹੋਵੋ ਪਾਰਟੀਬਾਜ਼ੀ ਛੱਡਕੇ। ਗਲਤ ਨੂੰ ਗਲਤ ਕਹਿਣਾ ਸਿੱਖੋ ਚਾਹੇ ਉਹ ਕੋਈ ਵੀ ਕਿਉਂ ਨਾਂ ਹੋਵੇ। ਸੱਚ ਨਾਲ ਖੜ੍ਹਨਾਂ ਸਿੱਖੋ। ਇਹਨਾਂ ਨੇਤਾਵਾਂ ਨੇ ਜਾਂ ਪਾਰਟੀਆਂ ਨੇ ਜਿਹਨਾਂ ਦੀ ਤੁਸੀਂ ਅੱਖਾਂ ਮੀਟਕੇ ਸੁਪੋਰਟ ਕਰ ਰਹੇ ਹੋ ਤੁਹਾਨੂੰ ਰੋਟੀ ਨਹੀਂ ਦੇਣੀ। ਉਹ ਤੁਹਾਨੂੰ ਖੁਦ ਹੀ ��ਮਾਕੇ ਖਾਣੀ ਪੈਣੀ ਤੇ ਜਿਹਨਾਂ ਕਰਕੇ ਸਾਡੀ ਥਾਲੀ ਵਿੱਚ ਰੋਟੀ ਪਹੁੰਚਦੀ ਏ, ਬਹੁਤ ਲੋਕ ਇਹੋ ਜਿਹੇ ਨੇ ਜੋ ਉਹਨਾਂ ਨੂੰ ਹੀ ਗਲਤ ਕਹੀ ਜਾ ਰਹੇ ਨੇ। ਸੁਧਰ ਜਾਓ ਨਹੀਂ ਤਾਂ ਜਦੋਂ ਤੁਹਾਡੇ ਬੱਚੇ ਭਵਿੱਖ ਵਿੱਚ ਤੁਹਾਨੂੰ ਪੁੱਛਣਗੇ ਕਿ ਜਦੋਂ ਇਹ ਕਾਲੇ ਕਾਨੂੰਨ ਥੋਪੇ ਜਾ ਰਹੇ ਸੀ ਤੁਸੀਂ ਕਿੱਥੇ ਸੀ? ਤਾਂ ਕੀ ਜਵਾਬ ਦਿਓਗੇ ਕਿ ਅਸੀਂ ਸਿਰਫ਼ ਇੱਕ ਪਾਰਟੀ ਇੱਕ ਗਲਤ ਲੀਡਰ ਦੇ ਭਗਤ ਬਣੇ ਰਹੇ ਤੇ ਇਹ ਧੱਕਾ ਇਹ ਜ਼ਬਰ ਹੋਣ ਦਿੱਤਾ? ਇਹ ਅੰਦੋਲਨ ਕਿਸੇ ਇੱਕ ਲਈ ਨਹੀਂ ਤੁਹਾਡੇ ਸਭ ਲਈ ਏ। ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਇਹਨਾਂ ਬਿੱਲਾਂ ਦਾ ਵਿਰੋਧ ਕਰੋ ਤੇ ਕਿਸਾਨਾਂ ਦਾ ਸਾਥ ਦਿਓ। ____ ਪ੍ਰੀਤ ਲੱਧੜ 🙏 #humanrights4farmers #मैं_भी_किसान #SupportFarmersProtest #TakeBackFarmBills #punjabfarmersprotest #StandWithFarmers #isupportfarmers (at Kundli Border) https://www.instagram.com/p/CIs0Qz6HGZh/?igshid=4bx203pnejlq
0 notes