#punjabigazal
Explore tagged Tumblr posts
choniwal · 2 years ago
Text
ਢੰਗ....
.
ਹਰ ਇੱਕ ਓਦੋਂ ਢੰਗ ਸੀ ਲਭਿਆ,
ਜਿਹੜਾ ਜਿਸਤੋਂ ਮੰਗ ਸੀ ਲਭਿਆ,
.
ਸਿਆਣੇ ਪਾਗਲ ਦਸਦੇ ਓਹਨੂੰ
ਜਿਸਨੂੰ ਵੱਖਰਾ ਰੰਗ ਸੀ ਲਭਿਆ,
.
ਬੇਸ਼ਰਮਾਂ ਤੱਦ ਹੋ ਕੇ ਡਿਗਿਆ,
ਇਸ਼ਕ ਜਦੋਂ ਵਿੱਚ ਸੰਗ ਸੀ ਲਭਿਆ,
.
ਮੋਹ ਬਥੇਰਾ ਡਕਿਆ ਸੱਭਨੇ,
ਜਿਹੜਾ ਕਦੇ ਖੰਗ ਸੀ ਲਭਿਆ,
ਇਸ਼ਕ ਮੇਰੇ ਦਾ ਝੱਗਾ ਬੋਧਾ,
ਹੋ ਕੇ ਜਿਹੜਾ ਤੰਗ ਸੀ ਲਭਿਆ,
.
ਯਾਰ ਫਰੇਬੀ ਦੁਨੀਆਂ ਕਹਿੰਦੀ,
ਕਰ ਕੇ ਜਿਹੜਾ ਜੰਗ ਸੀ ਲਭਿਆ!....#ਚੋਣੀਵਾਲ
301
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/CsYpuhDBqNf/?igshid=MTc4MmM1YmI2Ng==
2 notes · View notes
saaaaanjh · 2 years ago
Photo
Tumblr media
🌻 ਕਈ ਵਾਰੀ ਤਾਂ ਸਭ ਕੁਝ ਚੰਗਾ ਲਗਦਾ ਹੈ ਰੁੱਖ ਦੀ ਟਾਹਣੀ ਬੈਠਾ ਪੰਛੀ ਫਬਦਾ ਹੈ . ਉਹ ਘਰਾਂ ਵਿੱਚ ਰੋਸ਼ਨਦਾਨ ਨਹੀਂ ਰਖਦੇ, ਕਹਿੰਦੇ ਚਿੜੀਆਂ ਚੀਕਣ ਤੋਂ ਡਰ ਲਗਦਾ ਹੈ . ਮੈਂ ਕਹਿੰਦਾ ਹਾਂ ਜੀਵਨ ਮਿਲਿਆ ਜੀਣ ਲਈ, ਉਹ ਕਹਿੰਦੇ ਨੇ ਸਾਰਾ ਕੁਝ ਹੀ ਰੱਬਦਾ ਹੈ . ਰੁੱਖ ਤੋਂ ਪੁੱਛਿਆ ਸਾਹ ਛੱਡੇਂ ਤੂੰ ਕਿਸਦਾ ਉਹ, ਉਸਨੇ ਆਖਿਆ ਮੇਰੇ ਵੱਲੋਂ ਸਭਦਾ ਹੈ . ਹਵਾ ਵਗਣ ਤੇ ਰੁੱਖ ਜੋ ਗੱਲਾਂ ਕਰਦੇ ਨੇ, ਦਿਲ ਮੇਰਾ ਉਨ੍ਹਾਂ ਨਾਲ ਹੰਘੂਰਾ ਭਰਦਾ ਹੈ ~ ਕਰਮਜੀਤ ਸਿੰਘ ਗਠਵਾਲਾ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #KaramJitSinghGathwala (at Punjab (region)) https://www.instagram.com/p/CjGCKj0DDkL/?igshid=NGJjMDIxMWI=
0 notes
choniwal · 2 years ago
Text
ਸਹੀ ਸਹੀ ✨🖋️
.
ਕਦੇ ਆਖ ਆਪਣਾ ਜੋ ਮਾਰੇ ਸਹੀ ਸਹੀ ਨੇ,
ਸੋਚਦਾਂ ਤਾਂ ਲੱਗਦੈ ਓਹ ਲਾਰੇ ਸਹੀ ਸਹੀ ਨੇ,
ਰੂਹਾਂ ਵਾਲੇ ਰੂਹਾਂ ਸੰਗ ਜਾਣ ਲੈਂਦੇ ਭੇਤ ਜੀ,
ਦਿਲ ਦੇ ਮਿਜ਼ਾਜ ਮੀਆਂ ਸਾਰੇ ਸਹੀ ਸਹੀ ਨੇ,
ਕਿਸੇ ਮਜਬੂਰੀ ਦਾ ਵੀ ਰਾਜ਼ ਅਣਮੋਲ ਵੇ,
ਖੱਤ ਵਸ ਹੰਝੂ ਓਹਨੇ ਫਾੜੇ ਸਹੀ ਸਹੀ ਨੇ,
ਡੋਲਦਾ ਕਿਉਂ ਤਕੜਾ ਹੋ ਇਕ ਪਲ ਸੋਚ ਜ਼ਰਾ,
ਜਿੱਤ ਦੇ ਮੁਕਾਮ ਤੇ ਜੋ ਹਾਰੇ ਸਹੀ ਸਹੀ ਨੇ,
ਮਨ ਅੱਜ ਭਰਿਆ ਤਾਂ ਆਖ ਦੇਣਾ ਚਾਹੁੰਦਾ ਹਾਂ,
ਰੱਬ ਹੀ ਗਲਤ ਉਂਝ ਸਾਰੇ ਸਹੀ ਸਹੀ ਨੇ,
ਥਕਿਆ ਮੈਂ ਚੱਕ ਇਹਨਾਂ ਸਾਹਾਂ ਵਾਲੇ ਬੋਝ ਨੂੰ,
ਆਪਣੇ ਖਿਆਲ ਕੁੱਝ ਭਾਰੇ ਸਹੀ ਸਹੀ ਨੇ,
ਚੋਣੀਵਾਲ ਲੱਭ ਨਾ ਤੂੰ ਇੱਥੇ ਤਕਰਾਰ ਨੂੰ,
ਸੁਣਨਾ ਨਹ���ਂ ਚਾਹੁੰਦੇ ਜੋ ਬੇਚਾਰੇ ਸਹੀ ਸਹੀ ਨੇ,
ਮਿੱਠਿਆਂ ਦੀ ਬੱਚ ਜੋ ਜ਼ੁਬਾਨੋ ਸੱਚ ਆਖਦੇ,
ਜਾਣਲੋ ਤਾਂ ਬੋਲ ਸਭੀ ਖਾਰੇ ਸਹੀ ਸਹੀ ਨੇ,
ਚੰਗਿਆ ਨੂੰ ਚੰਗਿਆ ਤੋਂ ਰੀਝ ਨਾਲ ਫਰੋਲ ਲੋ,
ਲਗਦੇ ਨੇ ਮਾੜਿਆਂ ਤੋਂ ਮਾੜੇ ਸਹੀ ਸਹੀ ਨੇ,
ਨਾਨਕ ਫਕੀਰ ਸ਼ੁੱਧ ਜਾਣਦਾ ਹੈ ਸੱਚ ਨੂੰ,
ਉਸ ਰੱਬੀ ਰੂਹ ਦੇ ਮਿਆਰੇ ਸਹੀ ਸਹੀ ਨੇ!....#ਚੋਣੀਵਾਲ
300
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/Cr03z-FBYdW/?igshid=MTc4MmM1YmI2Ng==
0 notes
choniwal · 2 years ago
Text
ਜਿੰਦ.....
ਜੇ ਜਿੰਦਗੀ ਤੈਨੂੰ ਲਗਦੀ ਥੋੜੀ,
ਗੱਲ ਘਟਾ ਦੇ ਕਰਨੀ ਕੌੜੀ,
.
ਨਾ ਖਿੱਚਿਆ ਕਰ ਲੱਤਾਂ ਦੂਜੀਆਂ,
ਕਰ ਸ਼ੁਕਰਾਨਾ ਚੜ ਕੇ ਪੌੜੀ,
.
ਰੁਤਬਾ ਤੇਰਾ ਹੋਜੂ ਦੁਹਣਾ,
ਜੇ ਵੰਡ ਖਾਵੇਂ ਥੋੜੀ ਥੋੜੀ,
.
ਅਨਪੜ੍ਹ ਅਕਲਾਂ ਰੱਖ ਦੇ ਪਾਸੇ,
ਸੋਚ ਖਤਮ ਕਰ ਰੱਖਣੀ ਸੌੜੀ,
.
ਦਿਲ ਦੀ ਬਿਰਤਾਂ ਖੁਸ਼ੀਆਂ ਸਾਂਭੀ,
ਲੈ ਕਲਮ ਬੈ ਅੱਖਰ ਜੋੜੀਂ,
.
ਹੰਝੂ ਮੋਤੀ ਅੱਖ ਦੇ ਚਸ਼ਮੇ,
ਵੈਰ ਮੁਹੱਬਤ ਵਿੱਚ ਨਾ ਰੋੜੀਂ!....#ਚੋਣੀਵਾਲ
302
   ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal #reels
#original #punjabireels #shayriquotes #birhatusultan #punjabisongs #amrita #trendingnow #trending #trend #songs #trendingpunjabi #trendingvideos #viral #punjabiliterature #amritapritam #trendingreels #trendingpunjabi #ਲਿਖਤਾਂ #likhta #punjabishayrilover #punjabigazal #punjabisinger #quotes #punjabisingers #poetry
https://www.instagram.com/reel/CsbU2nPBomV/?igshid=MTc4MmM1YmI2Ng==
0 notes
saaaaanjh · 2 years ago
Photo
Tumblr media
🕊️ ਚੰਗੀ ਗੱਲ ਨਹੀਂ ਪਿਆਰ ਵਧਾ ਕੇ ਟੁਰ ਜਾਣਾ ਸੁੱਤੀਆਂ ਸੱਧਰਾਂ ਯਾਰ ਜਗਾ ਕੇ ਟੁਰ ਜਾਣਾ . ਭੁੱਲਿਆਂ ਤਾਈਂ ਰਸਤੇ ਪਾਉਣਾ ਚੰਗਾ ਸੀ, ਚੰਗੀ ਗੱਲ ਨਹੀਂ ਭੁੱਲੀਂ ਪਾ ਕੇ ਟੁਰ ਜਾਣਾ . ਦਰਦੀ ਬਣ ਕੇ ਦੁੱਖ ਵੰਡਾਉਂਦੇ ਚੰਗਾ ਸੀ, ਚੰਗੀ ਗੱਲ ਨਹੀਂ ਦੁੱਖ ਵਧਾ ਕੇ ਟੁਰ ਜਾਣਾ . ਆਪ ਵੀ ਨਾਲ ਕਿਸੇ ਦੇ ਵਸਦੇ ਚੰਗਾ ਸੀ, ਚੰਗੀ ਗੱਲ ਨਹੀਂ ਸ਼ਹਿਰ ਵਸਾ ਕੇ ਟੁਰ ਜਾਣਾ . ਅੱਖਾਂ ਅੱਖਾਂ ਨਾਲ ਪਿਆਰ ਜਤਾ ਜਾਂਦੇ, ਚੰਗੀ ਗੱਲ ਨਹੀਂ ਅੱਖ ਚੁਰਾ ਕੇ ਟੁਰ ਜਾਣਾ . ਸੋਹਣੀਆਂ ਗੱਲਾਂ ਨਾਲ 'ਮਸਊਦ' ਨੂੰ ਜਿੱਤ ਜਾਂਦੇ, ਚੰਗੀ ਗੱਲ ਨਹੀਂ ਗੱਲੀਂ ਲਾ ਕੇ ਟੁਰ ਜਾਣਾ ~ ਮਸਊਦ ਅਹਿਮਦ ਚੌਧਰੀ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #MasoodAhmedChaudhry (at ਪੰਜਾਬ پنجاب Punjab) https://www.instagram.com/p/Ci6jpz4JDEL/?igshid=NGJjMDIxMWI=
0 notes
saaaaanjh · 2 years ago
Photo
Tumblr media
🕊️ ਜੇ ਤੂੰ ਓਦੋਂ ਆਉਂਦਾ ਜਦੋਂ ਵਾਲ ਕਾਲੇ ਸੀ ਤੇ ਹਿੱਕ ਵਿਚ ਝੱਲ ਸੀ . ਦੇਹੀ ਵਿਚ ਪਾ ਕੇ ਤੈਨੂੰ ਦੇਣਾ ਮੈਂ ਘਚੱਲ ਸੀ ਗੱਲਾਂ ਵਿਚੋਂ ਗੱਲ ਸੀ . ਤੱਤੜੇ ਨਸੀਬ ਮੇਰੇ ਓਦੋਂ ਘੜਾ ਲੱਭਿਆ ਜਦੋਂ ਹਾਕਾਂ ਮਾਰ ਮਾਰ ਲੰਘ ਗਈ ਛੱਲ ਸੀ . ਖੜ੍ਹੀ ਖੜ੍ਹੀ ਬੀਤ ਗਈ ਤੇਰੀ ਪੈੜ ਪੈੜ ਵਿਚ ਨਿੱਕੀ ਜਿਹੀ ਗਲੀ ਸੀ ਤੇ ਦੂਰ ਅੰਨ ਜਲ ਸੀ . ਫੁੱਲ ਭਰ ਧੁੱਪ ਦੇ ਕੇ ਸਾਇਆ ਅਸਮਾਨ ਜੇਡਾ ਭਲਾ ਹੋਵੇ ਜੀਹਨੇ ਦਿੱਤਾ ਭਾਵੇਂ ਇੱਕੋ ਪਲ ਸੀ ~ ਨਵਤੇਜ ਭਾਰਤੀ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #NavtejBharti (at Punjab (region)) https://www.instagram.com/p/Ciwo0JSjAYx/?igshid=NGJjMDIxMWI=
0 notes
saaaaanjh · 2 years ago
Photo
Tumblr media
🌻 ਰੇਤ ਅੰਦਰ ਜਲ ਦਾ ਲਿਸ਼ਕਾਰਾ ਸਾਗਰ ਦਾ ਮਾਰੇ ਝਲਕਾਰਾ ਫਾਥਾ, ਤਕਕੇ, ਮਿਰਗ ਵਿਚਾਰਾ ਡਿਗਿਆ ਮੂੰਹ ਦੇ ਭਾਰ-ਸਭ ਸੁਫਨਾ ਹੀ ਸੁਫਨਾ ਸੀ ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ . ਨੈਣ ਕਿਸੇ ਦੇ ਮੱਧ ਮਤਵਾਲੇ ਵਾਲ ਕਿਸੇ ਦੇ ਘੁੰਗਰਾਂ ਵਾਲੇ ਹੋਠ ਕਿਸੇ ਦੇ ਅੰਮ੍ਰਿਤ ਪਿਆਲੇ ਲਾਰੇ, ਕੌਲ, ਇਕਰਾਰ-ਸਭ ਸੁਫਨਾ ਹੀ ਸੁਫਨਾ ਸੀ ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ . ਸੱਸੀ ਥਲ ਵਿਚ ਫਿਰੇ ਤਿਹਾਈ ਯਾਰ ਨਾ ਦੇਵੇ ਕਿਤੇ ਦਿਖਾਈ ਜਾਨ ਜਦੋਂ ਨਿਕਲਨ ਤੇ ਆਈ ਕਹਿੰਦੀ ਢਾਈਂ ਮਾਰ-ਸਭ ਸੁਫਨਾ ਹੀ ਸੁਫਨਾ ਸੀ ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ . ਸੁਫਨੇ ਤੋਂ ਅੱਖ ਜਿਸਦੀ ਖੁਲੇ ਭਾਵੇਂ ਸੁਫਨਾ ਨਾਹੀਂ ਭੁਲੇ ਪਰ ਨਾ ਸੁਫਨੇ ਉਤੇ ਡੁਲੇ ਆਖੇ ਸੋਚ ਵਿਚਾਰ-ਸਭ ਸੁਫਨਾ ਹੀ ਸੁਫਨਾ ਸੀ ਮੈਂ ਜਿਸਨੂੰ ਕੀਤਾ ਪਿਆਰ-ਸਭ ਸੁਫਨਾ ਹੀ ਸੁਫਨਾ ਸੀ ~ ਰਘਬੀਰ ਸਿੰਘ ਬੀਰ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #RaghbirSinghBir (at Punjab (region)) https://www.instagram.com/p/Ch4_30ShSas/?igshid=NGJjMDIxMWI=
0 notes
saaaaanjh · 2 years ago
Photo
Tumblr media
🦋 ਮੇਰੇ ਪੱਤੇ ਟੁੱਟਣ ਟੁੱਟਣ ਕਰਦੇ ਨੇ ਤੇਰੇ ਉੱਤੇ ਵੱਸਣ ਵੱਸਣ ਕਰਦੇ ਨੇ . ਮੇਰੇ ਹੱਥਾਂ ਦੇ ਵਿੱਚ ਕਿੰਨੀ ਕੰਪਨ ਏ ਕਿਹੜੀ ਤਿੱਤਲੀ ਪਕੜਣ ਪਕੜਣ ਕਰਦੇ ਨੇ . ਖਵਰੇ ਕਿਹੜਾ ਅੰਬਰ ਪਾਉਣਾ ਚਾਹੁੰਦੇ ਨੇ ਮੇਰੇ ਪਾਣੀ ਉੱਡਣ ਉਡਣ ਕਰਦੇ ਨੇ . ਮੇਰੇ ਮੱਥੇ ਅੰਦਰ ਕਿੰਨੀ ਭਟਕਣ ਏ ਮੇਰੇ ਸੁਪਨੇ ਚੁੰਮਣ ਚੁੰਮਣ ਕਰਦੇ ਨੇ . ਤੇਰਾ ਚਿਹਰਾ ਮੱਧਮ ਹੋਈ ਜਾਦਾਂ ਏ ਮੇਰੇ ਹੰਝੂ ਡਿੱਗਣ ਡਿੱਗਣ ਕਰਦੇ ਨੇ ~ ਸ਼ੁਸ਼ੀਲ ਰਹੇਜਾ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #DrSushilRaheja (at Punjab (region)) https://www.instagram.com/p/Ch0-SL1p3qL/?igshid=NGJjMDIxMWI=
0 notes
saaaaanjh · 2 years ago
Photo
Tumblr media
🌻 ਤਸਬੀ ਤੇਰੀਆਂ ਯਾਦਾਂ ਦੀ ਕੋਈ ਰੋਲ ਗਿਆ ਤੇ ਆਖੀਂ ਸਾਡੀਆਂ ਦਿੱਤੀਆਂ ਗੰਢ��ਂ ਕੋਈ ਖੋਲ੍ਹ ਗਿਆ ਤੇ ਆਖੀਂ . ਤੇਰੀ ਰਹਿਮਤ ਤੇਰੇ ਫ਼ੈਸਲੇ ਤੂੰ ਬਦਲਾ ਨਾ ਦੇਵੀਂ, ਮੈਂ ਸੂਲੀ 'ਤੇ ਚੜ੍ਹ ਕੇ ਰੱਬਾ ਡੋਲ ਗਿਆ ਤੇ ਆਖੀਂ . ਖ਼ੂਸ਼ਬੂਆਂ ਦੇ ਜਾਣੂ ਵੀ ਅੱਜ ਕਾਗ਼ਜ਼ ਦੇ ਫੁੱਲ ਮੰਗਦੇ, ਹੁਣ ਕੋਈ ਅਸਲੀ ਫੁੱਲਾਂ ਦੇ ਵੀ ਕੋਲ ਗਿਆ ਤੇ ਆਖੀਂ . ਇਕ ਵਾਰੀ 'ਤੇ ਸੁੱਕਣ ਅੱਥਰੂ ਇਕ ਵਾਰੀ ਤੇ ਹੱਸਾਂ, ਜੇ ਮੈਂ ਦਿਲ ਦੇ ਦੁਖੜੇ ਕਿਧਰੇ ਫੋਲ ਗਿਆ ਤੇ ਆਖੀਂ . ਸਾਡੀ ਗੱਲ ਪੱਥਰ 'ਤੇ ਲੀਕ ਏ ਜਾ 'ਮੁਨੀਰ' ਜੇ ਜਾਣੇਂ, ਜੇ ਉਹ ਜ਼ਾਲਮ ਦਿਲ ਦੀ ਘੁੰਢੀ ਖੋਲ੍ਹ ਗਿਆ ਤੇ ਆਖੀਂ ~ ਮੁਨੀਰ ਸਾਬਰੀ ਕੁੰਜਾਹੀ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #MunirSabriKunjahi (at ਪੰਜਾਬ پنجاب Punjab) https://www.instagram.com/p/Chv6BrHJ2ct/?igshid=NGJjMDIxMWI=
0 notes
saaaaanjh · 2 years ago
Photo
Tumblr media
🌻 ਜਦੋਂ ਤੱਕ ਦਮ 'ਚ ਦਮ ਬਾਕੀ ਰਹੇਗਾ ਮਿਰੇ ਨੈਣਾਂ 'ਚ ਨਮ ਬਾਕੀ ਰਹੇਗਾ . ਹੁਣੇ ਮਰ ਜਾਂ ਰਤਾ ਵਿਸ਼ਵਾਸ਼ ਹੋਵੇ, ਮਿਰੇ ਪਿਛੋਂ ਨ ਗਮ ਬਾਕੀ ਰਹੇਗਾ . ਤਿਰੇ ਹੰਝੂ ਹੁਣੇ ਆ ਪੂੰਝ ਦੇਵਾਂ, ਨਹੀਂ ਤਾਂ ਇੱਕ ਜਨਮ ਬਾਕੀ ਰਹੇਗਾ . ਮੈਂ ਖੁਸ਼ਬੋ ਹਾਂ ਨ ਮੈਨੂੰ ਤੇਗ਼ ਪੋਹੇ, ਸਦਾ ਜ਼ੁਲਫ਼ਾਂ 'ਚ ਖਮ ਬਾਕੀ ਰਹੇਗਾ . ਮਿਲੇਗੀ ਲਾਸ਼ ਮੰਜ਼ਿਲ ਕੋਲ ਮੇਰੀ, ਕੋਈ ਇੱਕ ਅਧ ਕਦਮ ਬਾਕੀ ਰਹੇਗਾ . ਤੂੰ ਲਾਸਾਂ ਪਾ ਕੇ ਮੇਰੀ ਰੂਹ ਜਗਾਈ, ਹਮੇਸ਼ਾਂ ਇਹ ਕਰਮ ਬਾਕੀ ਰਹੇਗਾ . ਜੇ ਮੈਨੂੰ ਅਰਸ਼ ਤਕ ਕੇ ਮੁਸਕਰਾ ਦੇ, ਮੈਨੂੰ ਤਾਂ ਵੀ ਭਰਮ ਬਾਕੀ ਰਹੇਗਾ ~ ਸੁਰਜੀਤ ਪਾਤਰ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh (at ਪੰਜਾਬ پنجاب Punjab) https://www.instagram.com/p/ChkbZlQpIC2/?igshid=NGJjMDIxMWI=
0 notes
saaaaanjh · 2 years ago
Photo
Tumblr media
🍃 ਐਵੇਂ ਕਰੀ ਜਾਵੇਂ ਕਾਹਨੂੰ ਮੇਰੇ ਆਉਣ ਦੀ ਉਡੀਕ ਕਦੋਂ ਧਰਤੀ ਨੇ ਚੁੰਮੀ, ਟੁੱਟੇ ਤਾਰਿਆਂ ਦੀ ਲੀਕ . ਕਿਵੇਂ ਤੁਰਾਂ ਤੇਰੇ ਨਾਲ ਹੋਇਆ ਪਹੁੰਚਣਾ ਮੁਹਾਲ, ਤੇਰੇ ਮੇਰੇ ਵਿਚਕਾਰ ਲਾਂਘਾ ਵਾਲ ਤੋਂ ਬਰੀਕ . ਕਦੇ ਭੁੱਲ ਕੇ ਵੀ ਮੈਨੂੰ ਨਾ ਤੂੰ ਰਿਸ਼ਤੇ 'ਚ ਬੰਨੀਂ, ਮੇਰੇ ਆਉਣ ਦਾ ਨਾ ਪਤਾ, ਨਾ ਹੀ ਜਾਣ ਦੀ ਤਰੀਕ . ਮੇਰੀ ਬੇਬਸੀ ਨੂੰ ਜਾਣ, ਮੇਰੇ ਹੌਕੇ ਨੂੰ ਪਛਾਣ, ਤੈਨੂੰ ਕਿਵੇਂ ਮੈਂ ਸੁਣਾਵਾਂ, ਫਸੀ ਗਲ਼ੇ ਵਿਚ ਚੀਕ . ਕਾਲ਼ੀ ਰਾਤ ਦਾ ਹਨੇਰਾ ਪਿੱਛਾ ਕਰੀ ਜਾਵੇ ਮੇਰਾ, ਅੱਖ ਬਦਲੀ ਚਿਰਾਗਾਂ ਕੌਣ ਆਵੇ ਨਜ਼ਦੀਕ . ਚੱਲ ਛੱਡ ਤੂੰ ਮੁਹੱਬਤਾਂ ਦੇ ਕਿੱਸਿਆਂ ਨੂੰ ਛੱਡ, ਸਮਾਂ ਕਰੇਗਾ ਨਿਤਾਰਾ ਕਿਹੜਾ ਗਲਤ ਹੈ ਜਾਂ ਠੀਕ . ਜਿਹੜਾ ਸੁਪਨਾ ਲਿਆ ਸੀ, ਕੱਠੇ ਬਹਿ ਕੇ ਆਪਾਂ ਦੋਹਾਂ, ਦੱਸ ਮੇਰੇ ਤੋਂ ਬਗੈਰ, ਕਿਹੜਾ ਕਰੂ ਤਸਦੀਕ . ਚਲੋ ! ਜਿੰਨਾ ਚਿਰ ਤੁਰੇ, ਟੁੱਟੇ ਜੁੜੇ, ਭਾਵੇਂ ਭੁਰੇ, ਹੁਣ ਦਿਲ ਵਿਚੋਂ ਕੱਢ, ਮੈਨੂੰ ਹੋਰ ਨਾ ਧਰੀਕ ~ ਗੁਰਭਜਨ ਗਿੱਲ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #GurbhajanGill (at Punjab (region)) https://www.instagram.com/p/Chd1aOYpPj5/?igshid=NGJjMDIxMWI=
0 notes
choniwal · 2 years ago
Text
ਅਦਬੋ ਹਇਯਾ ਕੀ ਬਾਤੇਂ ਕਰਤੇ ਹੈਂ ਵੋ,
ਜੋ ਖੁੱਦ ਬੇਪਰਦਾ ਹੋ ਕਰ ਨਾਮ ਕਮਾਇਆ ਕਰਤੇ ਥੇ!....#ਚੋਣੀਵਾਲ
1
     ❍ㅤ     ⎙ㅤ     ⌲
ᶜᵒᵐᵐᵉⁿᵗ ˢᵃᵛᵉ ˢʰᵃʳᵉ
@choniwal
#choniwal
1 note · View note
saaaaanjh · 3 years ago
Photo
Tumblr media
❣️ ਏਦਾਂ ਨਾ ਚੁਪ ਕਰਕੇ ਵੇਖ ਦਮ ਸਾਡੇ ਦਮ ਭਰ ਕੇ ਵੇਖ . ਦਿਲ ਨੂੰ ਸਿੱਧਾ ਰਸਤਾ ਨੈਣ, ਪੈਂਡਾ ਸਰ ਤਾਂ ਕਰਕੇ ਵੇਖ . ਮੇਰੀ ਧੜਕਣ ਤੇਰੇ ਨਾਮ, ਸਿਰ ਸੀਨੇ 'ਤੇ ਧਰ ਕੇ ਵੇਖ . ਤੇਰੇ 'ਤੇ ਮਰਦੇ ਹਾਂ ਸੱਚ, ਤੂੰ ਸਾਡੇ ’ਤੇ ਮਰ ਕੇ ਵੇਖ . ਤੇਰੀ ਖ਼ਾਤਰ ਤੜਪੇ ਰੂਹ, ਤੂੰ ਵੀ ਹਉਕਾ ਭਰ ਕੇ ਵੇਖ . ਲਗਦੈ ਆਏ ਜੋ ਇਸ ਜੂਨ, ਆਏ ਤੇਰੇ ਕਰਕੇ ਵੇਖ . ਚਾਅ ਦੇਊਗਾ ਤੈਥੋਂ ਵਾਰ, ‘ਸ਼ਾਇਰ’ ’ਤੇ ਤੂੰ ਮਰ ਕੇ ਵੇਖ ~ ਮਾਲਵਿੰਦਰ ਸ਼ਾਇਰ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #MalwinderShayer (at Punjab (region)) https://www.instagram.com/p/CXKqcRVFfo1/?utm_medium=tumblr
0 notes
saaaaanjh · 3 years ago
Video
instagram
❣️ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #nusratfatehalikhan #khansaab #Jabteredardmein https://www.instagram.com/reel/CXFyDLQl6UG/?utm_medium=tumblr
0 notes
saaaaanjh · 3 years ago
Photo
Tumblr media
🍃 ਅਸਾਡੇ ਸਾਕ ਵਿਚ ਮੁੱਢ ਤੋਂ ਹੀ ਕੱਚਾ ਜੋੜ ਸੀ ਸ਼ਾਇਦ ਮੇਰਾ ਇਹ ਵਹਿਮ ਸੀ ਕਿ ਉਸਨੂੰ ਮੇਰੀ ਲੋੜ ਸੀ ਸ਼ਾਇਦ . ਨਿਗਾਹ ਮੇਰੀ ਨੇ ਇਸ ਗੱਲ ਦੀ ਕਦੇ ਤਸਦੀਕ ਨਾ ਕੀਤੀ, ਉਹ ਕੋਈ ਮੀਲ ਪੱਥਰ ਸੀ ਜਾਂ ਰਾਹ ਦਾ ਰੋੜ ਸੀ ਸ਼ਾਇਦ . ਕਿਸੇ ਦਾਰੂ, ਦਵਾ ਦੇ ਨਾਲ਼ ਵੀ ਆਰਾਮ ਆਇਆ ਨਾ, ਇਹ ਹੱਡ ਭੰਨਣੀ ਵੀ ਤੇਰੇ ਸਾਥ ਦੀ ਹੀ ਤੋੜ ਸੀ ਸ਼ਾਇਦ . ਉਹਦੇ ਚੁੰਮਣ ਤੇ ਮਿਟ ਗਈਆਂ ਮੇਰੇ ਮੱਥੇ ਤੋਂ ਝੁਰੜੀਆਂ, ਇਹ ਢਲਦੀ ਉਮਰ ਦੇ ਵਿਚ ਖ਼ੂਬਸੂਰਤ ਮੋੜ ਸੀ ਸ਼ਾਇਦ . ਇਸੇ ਲਈ ਘੁੰਮ ਘੁਮਾ ਕੇ ਮੁੜ ਤੋਂ ਓਸੇ ਥਾਂ 'ਤੇ ਆ ਪੁੱਜੇ, ਉਨ੍ਹਾਂ ਵਿਚ ਸਭ ਤੋਂ ਉੱਤੇ ਪੁੱਜਣੇ ਦੀ ਹੋੜ ਸੀ ਸ਼ਾਇਦ ~ ਤਲਵਿੰਦਰ ਸ਼ੇਰਗਿੱਲ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #TalwinderSherGill (at Punjab (region)) https://www.instagram.com/p/CXELOqPh_qq/?utm_medium=tumblr
0 notes
saaaaanjh · 3 years ago
Photo
Tumblr media
🌻 ਜ਼ਿਕਰ ਛੇੜ ਬੈਠੇ ਐਂਵੇ ਚੰਨ ਤਾਰਿਆਂ ਦਾ ਕੱਲ ਰੋਸਾ ਲਾ ਲਿਆ ਜੀ ਸੂਰਜਾਂ ਪਿਆਰਿਆਂ ਦਾ ਗਲ . ਉਹਦੇ ਨੈਣਾਂ ਨੇ ਸੀ ਪਾਈ ਜਿਹੜੀ ਇਸ਼ਕੇ ਦੀ ਬਾਤ ਮੇਰੀ ਜ਼ਿੰਦ ਲੰਘ ਚੱਲੀ ਉਹਦਾ ਲੱਭਿਆ ਨਾ ਹੱਲ . ਸੱਚੀਂ ਟਹਿਕਦੇ ਸੀ ਲੱਖਾਂ ਹੀ ਗੁਲਾਬ ਸਾਡੇ ਵਿਹੜੇ ਇੱਕ ਇਸ਼ਕੇ ਦੀ ਟਾਹਣੀ ਨੇ ਮਚਾ'ਤੀ ਤਰਥੱਲ . ਦਿਲ ਸੀਨੇ 'ਚੋਂ ਚੁਰਾਇਆ ਨਾਲੇ ਨੈਣਾਂ ਵਿੱਚੋਂ ਨੀਂਦ ਬੜਾ ਮਿੱਠਾ ਮਿੱਠਾ ਲੱਗਾ ਜੇਹੜਾ ਕੀਤਾ ਉਹਨੇ ਛਲ਼ . ਗਲ਼ ਲਾ ਕੇ ਰੱਖੇ ਹੰਝੂ ਨਾਲੇ ਪੀਂਦੈ ਪਾਣੀ ਕੌੜੇ ਵਿੱਚ ਮਿੱਠੀ ਖੂਹੀ ਰਹਿੰਦੈ ਉਹ ਰਿਸ਼ੀ ਅੱਜ ਕੱਲ ~ ਰਿਸ਼ੀ ਹਿਰਦੇਪਾਲ #PunjabiPoetry #Punjab #Punjabiyat #PunjabiQuotes #Punjabi #PunjabiGana #PunjabiSong #Saaaaanjh #Birha #ShivKumarBatalvi #AmritaPritam #DrJagtar #PunjabiGazal #SurjitPatar #SukhwinderAmrit #BhaiVirSingh #DeepakJaitoi #NandlalNoorPuri #LalaDhaniramChatrik #SatwinderSingh #RishiHirdepal (at Punjab (region)) https://www.instagram.com/p/CW77sP2MvME/?utm_medium=tumblr
0 notes