#ਆਸ਼ਿਕ
Explore tagged Tumblr posts
Text
ਇਕ ਨਵੀ ਪਵਨ ਚੋ ਮਹਿਕ ਸੀ ਆਈ
ਧਰਤੀ ਤੇ ਪੈਰ ਨਾ ਲੱਗੇ
ਅਸਮਾਨ ਚ ਹੋਣ ਲੱਗੀ ਸੀ ਚੜਾਈ
ਓਹਨੂੰ ਸੱਜਣ ਲੱਭਣ ਦੀ ਤਾਂਘ ਸੀ ਚੜ ਆਈ
ਜੱਦ ਪਰੇ ਨੂੰ ਨਜਰ ਸੀ ਮਾਰੀ
ਅੱਖਾਂ ਦੇ ਨਾਲ ਨੈਣ ਟਕਰਾਏ
ਦਿਲ ਵੀ ਹੁਣ ਫਟਨ ਤੱਕ ਜਾਏ
ਮੂੰਹੋਂ ਨਾ ਹੁਣ ਕੁੱਝ ਬੋਲ ਹੋਏ ਜ਼ੁਬਾਨ ਵੀ ਪੱਥਰਾਏ
ਸਾਹ ਵੀ ਗਲੇ ਚ ਅਟਕਿਆ ਇਹ ਤਾਂ ਸੁੱਕਰ ਹੈ
ਬਦਲ ਸੀ ਫਟਿਆ ਏਸੇ ਬਹਾਨੇ ਕੋਲ ਜਾ ਖੜ੍ਹਿਆ
ਏਥੋਂ ਹੋਈ ਮਾਸੂਮਾਂ ਦੀ ਸ਼ੁਰੂ ਕਹਾਣੀ
ਝਾਤੀ ਪਾਉਣ ਲਈ ਫਿਰ ਉਸੇ ਚੌਰਾਹੇ ਜਾ ਸੀ ਖੜ੍ਹਿਆ
ਚੋਰੀ ਛਿਪੇ ਦੂਰੋਂ ਹੀ ਨਜਰਾਂ ਮਿਲਾਵਣ
ਨੀਮਾਂ ਨੀਮਾਂ ਹੱਸਦੀ ਦਾ ਦਿਲ ਫੁੱਲਾਂ ਵਾਗੂੰ ਖਿੜਿਆ
ਇਸੇ ਤਰ੍ਹਾਂ ਦਿਨਾਂ ਦੇ ਮਹੀਨੇ ਬੀਤ ਗਏ
ਹੌਲੀ ਹੌਲੀ ਗੂੜਾ ਹੋਗਿਆ ਪਿਆਰ
ਹੱਥਾਂ ਤੇ ਨਾਂ ਖੁਦਵਾ ਕੇ ਖਾਧੀਆਂ ਜੀਣ ਮਰਨ ਦੀ ਕਸਮਾਂ
ਅੰਬਰੋਂ ਐਸਾ ਕਹਿਰ ਬਰਸਿਆ ਪਤਾ ਨੀ ਕਿਸ
ਕੰਜਰ ਨੇ ਘਰਦੀਆਂ ਨੂੰ ਸੀ ਦੱਸਿਆ
ਜਿੱਥੇ ਸੀ ਖਾਧੀਆਂ ਕਸਮਾਂ ਓਹ ਨਾ ਹੁਣ ਓਥੇ ਆਈ
ਓਹ ਵੀ ਕੀ ਕਰੇ ਘਰੋ ਸੀ ਪਾਬੰਦੀ ਲਾਈ
ਓਹਦੀ ਉਡੀਕ ਚ ਮੁੰਡੇ ਦਾ ਵੀ ਹੋਇਆ ਬੁਰਾ ਹਾਲ
ਸੀਨੇ ਚੋ ਨਿੱਕਲੇ ਲੱਗੇ ਚੰਗਿਆੜ
ਉਸਦੀ ਦੀ ਜਾਨ ਸੂਲੀ ਤੇ ਸੀ ਆਈ
ਫਿਰ ਓਹਨੇ ਕਮਲ ਕੋਲ ਜਾਕੇ ਹੱਡਬੀਤੀ ਸੀ ਸੁਣਾਈ
ਉਸਦਾ ਦਰਦ ਮੈਥੋਂ ਦੇਖ ਨਾ ਸੀ ਹੋਇਆ
ਫਿਰ ਮੈਂ ਸੀ ਇਕ ਤਰਕੀਬ ਲਾਈ
ਉਸਨੂੰ ਇਕ ਚਿੱਠੀ ਸੀ ਪਾਈ
ਆਸ਼ਿਕ ਝਲੇ ਦੀਵਾਨੇ ਦਾ
ਕੀ ਹੈ ਹਾਲ ਸੁਣਾਇਆ
ਪੜਕੇ ਚਿੱਠੀ ਉਸਦਾ ਹੰਝੂ ਵੀ ਚਿੱਠੀ ਤੋਂ ਰੁੜ੍ਹਦਾ ਆਇਆ
ਚਿੱਠੀ ਦਾ ਜਵਾਬ ਦੇਣ ਲਈ
ਸੱਜਣ ਖੁੱਦ ਨੰਗੇ ਪੈਰੀ ਚੱਲ ਕੇ ਸੀ ਆਇਆ
ਪਿੱਛੋਂ ਆਕੇ ਗਲ ਨਾਲ ਘੁੱਟਕੇ ਸੀ ਲਾਇਆ
ਓਹਨੇ ਵੀ ਬੜੀ ਲੰਮੀ ਉਡੀਕ ਦਾ ਪਹਿਰਾ ਸੀ ਲਾਇਆ
ਫਿਰ ਜਾਕੇ ਦੋਨਾਂ ਨੂੰ ਮੱਸਾ ਹੀ ਸਾਹ ਸੀ ਆਇਆ
ਇਹੀ ਸੀ ਦੋ ਮਾਸੂਮਾਂ ਦੀ ਕਹਾਣੀ
ਇਕ ਸੀ ਪਟਿਆਲੇ ਦਾ ਸਰਦਾਰ
ਤੇ ਦੂਸਰੀ ਸੀ ਉਹਦੀ ਰਾਣੀ
ਐਸਾ ਅੰਤ ਗਜਬ ਦਾ ਹੋਇਆ
ਓਹਨਾਂ ਨੂੰ ਦੇਖਕੇ ਖੁੱਸ਼ ਮੈਂ ਸੀ ਹੋਇਆ
ਪਰ ਰਾਤੀ ਘਰ ਜਾ ਖੂੰਜੇ ਲੱਗ ਸੀ ਰੋਇਆ
ਇਹ ਕੈਸਾ ੲਿਸ਼ਕ ਦਾ ਪੜਾ ਆਇਆ
ਮੈਨੂੰ ਖੁੱਦ ਤੇ ਬੜਾ ਤਰਸ ਸੀ ਆਇਆ
ਮੈਂ ਵੀ ਜਾਣੋ ਵੱਧਕੇ ਕਰਦਾ ਸੀ ਉਸਨੂੰ ਪਿਆਰ
ਪਰ ਕਰ ਨਾ ਸਕਿਆ ਸੀ ਮੈਂ.......
1 note
·
View note
Text
ਮੇਰੇ ਇਤਹਾਸਿਕ ਨਾਵਲ ਮਸਤਾਨੀ ਵਿੱਚੋਂ :-
ਕਾਫ਼ੀ ਦੇਰ ਦੀ ਉਡੀਕ ਮਗਰੋਂ ਮਸਤਾਨੀ, ਬਾਜੀ ਰਾਓ ਦੇ ਖੇਮੇ ਵਿੱਚ ਆ ਕੇ 'ਆਦਾਬ' ਅਰਜ਼ ਕਰਦੀ ਹੈ ਤਾਂ ਬਾਜੀ ਰਾਓ ਦੀ ਜਾਨ ਵਿੱਚ ਜਾਨ ਪੈਂਦੀ ਹੈ। ਬਾਜੀ ਰਾਓ, ਤੋਪ ਦੀ ਨਾਲੀ 'ਚੋਂ ਨਿਕਲੇ ਬਾਰੂਦ ਦੇ ਗੋਲੇ ਵਾਂਗੂੰ ਬੁੜਕ ਕੇ ਆਪਣੇ ਆਸਣ ਤੋਂ ਉੱਠਦਾ ਹੈ ਤੇ ਮਸਤਾਨੀ ਨੂੰ ਜਾ ਕੇ ਜੱਫੀ ਪਾ ਲੈਂਦਾ ਹੈ, "ਆ ਆ ਮੇਰੀ ਜਾਨ! ਉਮਰ ਦਰਾਜ਼ ਮਾਂਗ ਕਰ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇ ਕਟ ਗਈ, ਦੋ ਇੰਤਜ਼ਾਰ ਮੇਂ। ਤੇਰੇ ਇੰਤਜ਼ਾਰ ਵਿੱਚ ਮੇਰੀ ਤਾਂ ਜ਼ਿੰਦ ਹੀ ਲਬਾਂ 'ਤੇ ਆਈ ਪਈ ਸੀ। ਆਉਣ ਵਿੱਚ ਐਨੀ ਦੇਰ ਕਿਉਂ ਲਗਾ ਦਿੱਤੀ?"
ਮਸਤਾਨੀ ਘਬਰਾ ਜਾਂਦੀ ਹੈ, "ਓ...ਅ... ਉਹ ਜੀ, ਬਸ ਕੁਝ ਨਹੀਂ ਐਵੇਂ ਹੀ ਕਪੜੇ ਪਾਉਂਦਿਆਂ ਕੁਝ ਜ਼ਿਆਦਾ ਸਮਾਂ ਲੱਗ ਗਿਐ।... ਗੁਸਤਾਖੀ ਲਈ ਮੁਆਫ਼ੀ ਚਾਹੁੰਦੀ ਹਾਂ। ਵੋਹ ਮਜ਼ਾ ਵਸਾਲ-ਏ-ਯਾਰ ਮੇਂ ਕਹਾਂ, ਜੋ ਇੰਤਜ਼ਾਰ ਮੇਂ ਹੈ।"
"ਵਸਤਰ ਪਹਿਣ ਲਈ ਐਨਾ ਸਮਾਂ ਕਿਉਂ ਬਰਬਾਦ ਕਰ ਦਿੱਤੈ? ਤੈਨੂੰ ਨਹੀਂ ਸੀ
ਪਤਾ, ਇਹ ਤਾਂ ਮੈਂ ਤੇਰੇ ਆਉਂਦੀ ਦੇ ਹੀ ਲਾਹ ਦੇਣੇ ਸਨ?" ਬਾਜੀ ਰਾਓ, ਮਸਤਾਨੀ ਦੀ ਚੁੰਨੀ ਉਸਦੇ ਸਿਰੋਂ ਖਿੱਚ ਕੇ ਉਤਾਰ ਦਿੰਦਾ ਹੈ।
ਬਾਜੀ ਰਾਓ ਦਾ ਮੰਤਵ ਤਾੜ ਕੇ ਮਸਤਾਨੀ ਨਖਰਾ ਦਿਖਾਉਂਦੀ ਹੈ, "ਲੀੜੇ ਲਾਹੁਣ ਲਈ ਪਹਿਲਾਂ ਪਾਉਣੇ ਵੀ ਜ਼ਰੂਰੀ ਹਨ। ਰੂਹ ਨਾਲ ਕਪੜੇ ਲਹਾਉਣ ਦਾ ਸੁਆਦ ਲੈਣ ਲਈ ਪਹਿਨਣੇ ਵੀ ਮਿਜ਼ਾਜ ਨਾਲ ਪੈਂਦੇ ਹਨ, ਹਜ਼ੂਰ। ਨਾਲੇ ਫਿਰ ਤੁਹਾਨੂੰ ਪਹਿਲੀ ਵਾਰ ਇਕਾਂਤ ਵਿੱਚ ਮਿਲਣਾ ਸੀ। ਇਸ ਲਈ ਉਚੇਚਾ ਬਣਨਾ ਸਵਰਨਾ ਤਾਂ ਪੈਣਾ ਹੀ ਸੀ।"
ਬਾਜੀ ਰਾਓ, ਮਸਤਾਨੀ ਨੂੰ ਬਾਹਾਂ ਉੱਤੇ ਚੁੱਕ ਕੇ ਭੁੰਜੇ ਵਿੱਛੇ ਬਿਸਤਰ 'ਤੇ ਲਿਟਾਉਂਦਾ ਹੋਇਆ ਉਸ ਨਾਲ ਹੀ ਪੈ ਜਾਂਦਾ ਹੈ, "ਭਗਵਤ ਗੀਤਾ ਦੀ ਸਹੁੰ, ਤੇਰੇ ਹਾਰ ਸ਼ਿੰਗਾਰ ਦੇ ਚੱਕਰ ਵਿੱਚ ਮੇਰਾ ਤਾਂ ਡਾਟ ਨਿਕਲਿਆ ਪਿਐ। ਹਲਕਿਆ ਪਿਆਂ ਮੈਂ ਤਾਂ... ਬਹੁਤ ਵਿਰਾਨਗੀ ਹੈ ਮੇਰੇ ਦਿਲ ਵਿੱਚ, ਜਿਸਨੂੰ ਤੇਰੇ ਪਿਆਰ ਨਾਲ ਭਰਨਾ ਹੈ। ਜਦੋਂ ਦਾ ਤੈਨੂੰ ਦੇਖਿਐ, ਮੈਂ ਤਾਂ ਸਰੀਰਕ ਸੰਗਮ ਲਈ ਤੜਫਿਆ ਪਿਆਂ। ਸਾਲਾ ਸਬਰ ਜਿਹਾ ਨਹੀਂ ਕਰ ਹੁੰਦਾ ਮੈਥੋਂ। ਅੱਗੇ ਤੋਂ ਇੱਕ ਗੱਲ ਦਾ ਖਿਆਲ ਰੱਖੀਂ...।"
"ਕਿਹੜੀ ਦਾ?" ਮਸਤਾਨੀ ਵਿੱਚੋਂ ਟੋਕਦੀ ਹੋਈ ਮੱਥੇ ਤਿਉੜੀਆਂ ਪਾ ਲੈਂਦੀ ਹੈ।
"ਤੂੰ ਨਾ, ਮੈਨੂੰ ਮਿਲਣ ਆਉਣ ਵੇਲੇ ਹਾਰ-ਹਮ੍ਹੇਲਾਂ ਜਿਹਾਂ ਨੂੰ ਤਾਂ ਰਹਿਣ ਹੀ ਦਿਆ ਕਰ। ਮੈਂ ਨਹੀਂ ਚਾਹੁੰਦਾ ਤੇਰੇ ਤੇ ਮੇਰੇ ਦਰਮਿਆਨ ਗਹਿਣਾ-ਗੱਟਾ, ਲੀੜਾ-ਲੱਤਾ ਜਾਂ ਕੁਝ ਹੋਰ ਹੋਵੇ। ਬਸ ਤੇਰਾ ਨਿਰਵਸਤਰ ਬਦਨ, ਮੇਰੇ ਨੰਗੇ ਜਿਸਮ ਨਾਲ ਇਉਂ ਖਹੇ ਜਿਵੇਂ ਸਰਦੀ ਲੱਗਣ 'ਤੇ ਦੋਨਾਂ ਹੱਥਾਂ ਦੀਆਂ ਤਲੀਆਂ ਇੱਕ ਦੂਜੀ ਨਾਲ ਆਪ ਮੁਹਾਰੇ ਘਸਦੀਆਂ ਹੁੰਦੀਆਂ ਹਨ ਜਾਂ ਜਿੱਕਣ ਰਣਭੂਮੀ ਵਿੱਚ ਸ਼ਮਸ਼ੀਰਾਂ ਭਿੜਦੀਆਂ ਹੁੰਦੀਆਂ ਹਨ।" ਬਾਜੀ ਰਾਓ ਪਾਸੇ ਪਰਨੇ ਪਈ ਮਸਤਾਨੀ ਦੀ ਪਿੱਠ ਉੱਤੇ ਸਹਿਲਾਉਣ ਲਈ ਆਪਣੇ ਹੱਥ ਦੀਆਂ ਤਲੀਆਂ ਝੱਸਣ ਲੱਗ ਜਾਂਦਾ ਹੈ।
ਬਾਜੀ ਰਾਓ ਦੇ ਸਪਰਸ਼ ਨਾਲ ਮਸਤਾਨੀ ਦੇ ਬਦਨ ਵਿੱਚ ਪ੍ਰੇਮ ਤਰੰਗਾਂ ਛਿੜ ਜਾਂਦੀਆਂ ਹਨ। ਮਸਤਾਨੀ ਅੱਖਾਂ ਵਿੱਚੋਂ ਸ਼ਰਾਰਤ ਝਲਕਾਉਂਦੀ ਹੋਈ ਮੁਸਕਰਾਉਂਦੀ ਹੈ, "ਜੋ ਹੁਕਮ ਮੇਰੇ ਆਕਾ। ਅੱਗੇ ਤੋਂ ਅਜਿਹਾ ਹੀ ਹੋਵੇਗਾ। ਹੋਰ ਕੋਈ ਹੁਕਮ?"
"ਚੱਲ ਫੇਰ ਆਪਣੇ ਨਾਜ਼ੁਕ ਹੱਥਾਂ ਨਾਲ ਦੋ ਜਾਮ ਬਣਾ।... ਇੱਕ ਸਾਡੇ ਲਈ ਤੇ ਇੱਕ ਆਪਣੇ ਲਈ।"
"ਸ਼ੀ... ਸ਼ੀ... ਨਾ ਬਾਬਾ ਨਾ! ਮੈਂ ਨ੍ਹੀਂ ਸ਼ਰਾਬ ਨੂੰ ਹੱਥ ਲਾਉਂਦੀ। ਮੈਂ ਆਪਣਾ ਧਰਮ ਭ੍ਰਿਸ਼ਟ ਕਰਨਾ ਹੈ?... ਇਹ ਕੀ? ਤੁਸੀਂ ਉੱਚ ਕੁੱਲ ਬ੍ਰਾਹਮਣ ਹੋ ਕੇ ਮਾਸ-ਮੱਛੀ ਖਾਂਦੇ ਅਤੇ ਸ਼ਰਾਬ ਪੀਂਦੇ ਹੋ?" ਮਸਤਾਨੀ ਲਾਡ ਅਤੇ ਨਖਰਾ ਦਿਖਾਉਂਦੀ ਹੈ।
"ਕਿਉਂ ਬ੍ਰਾਹਮਣਾਂ ਨੂੰ ਕੀ ਦੰਦੀ ਵੱਢਦੀ ਐ ਦਾਰੂ? ਜਦ ਸਾਰੀ ਦੁਨੀਆ ਪੀਂਦੀ ਹੈ, ਅਸੀਂ ਪੀ ਲਿੱਤੀ ਤਾਂ ਕੀ ਲੋਹੜਾ ਆ ਗਿਐ? ਨਿਰੀ ਭੰਗ ਅਰਗੀ ਈ ਆ ਇਹ। ਮੈਂ ਤਾਂ ਇਹਨੂੰ ਭਗਵਾਨ ਭੋਲੇ ਸ਼ੰਕਰ ਦਾ ਪ੍ਰਸ਼ਾਦ ਸਮਝ ਕੇ ਪੀ ਲੈਂਦਾ ਹਾਂ। ਬਾਕੀ ਸੋਹਣੀਏ, ਮੈਂ ਹਰ ਵੇਲੇ ਮੰਤਰ ਪੜ੍ਹੀ ਜਾਣ ਤੇ ਮੰਦਰਾਂ ਦੀਆਂ ਟੱਲੀਆਂ ਖੜਕਾਉਣ ਵਾਲੇ ਬ੍ਰਾਹਮਣਾਂ ਵਿੱਚੋਂ ਨਹੀਂ ਹਾਂ। ਰਣ ਤੱਤੇ ਵਿੱਚ ਕਿਰਪਾਨਾਂ ਖੜਕਾਉਣਾ ਮੇਰੀ ਫਿਤਰਤ ਹੈ। ਸ਼ਰਾਬ ਤੇ ਕਬਾਬ ਤੋਂ ਜੰਗਬਾਜ਼ਾਂ ਨੂੰ ਸਰੀਰਕ ਅਤੇ ਮਾਨਸਿਕ ਸ਼ਕਤੀ ਮਿਲਦੀ ਐ। ਮੈਂ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਜੰਗਾਂ-ਯੁੱਧਾਂ ਵਿੱਚ ਬਤੀਤ ਕੀਤਾ ਹੈ। ਉੱਥੇ ਰਣਭੂਮੀ ਵਿੱਚ ਕਿਹੜੀ ਮਾਂ ਬੈਠੀ ਹੁੰਦੀ ਹੈ, ਜੋ ਚੌਲ ਉਬਾਲ ਕੇ ਬਰਿਆਨੀ ਤੇ ਪਲਾਓ ਖਵਾਏ? ਰਣਖੇਤਰ ਵਿੱਚ ਤਾਂ ਸ਼ਿਕਾਰ ਮਾਰ ਕੇ ਗੁਜ਼ਾਰਾ ਕਰਨਾ ਪੈਂਦਾ ਹੈ ਤੇ ਥਕੇਵਾਂ ਲਾਹੁਣ ਲਈ ਦਾਰੂ ਵੀ ਪੀਤੀ ਜਾਂਦੀ ਹੈ। ਸ਼ਰਾਬ, ਮੱਛੀ ਤੇ ਮਾਸ ਨੂੰ ਹਜਮ ਕਰਨ ਵਿੱਚ ਸਹਾਈ ਸਿੱਧ ਹੁੰਦੀ ਹੈ। ਕਬਾਬਾਂ ਸੰਗ ਸ਼ਰਾਬਾਂ ਦਾ ਧੁਰੋਂ ਗੂੜਾ
ਰਿਸ਼ਤੈ। ਸ਼ਰਾਬ ਬਿਨਾ ਰੁੱਖਾ ਗੋਸ਼ਤ ਕਿਤੇ ਹਲਕ ਵਿੱਚੋਂ ਲੰਘਦੈ?"
ਮਸਤਾਨੀ, ਬਾਜੀ ਰਾਓ ਦੇ ਗਲ ਵਿੱਚ ਪਹਿਨੀਆਂ ਕੀਮਤੀ ਮਾਲਾਵਾਂ ਨੂੰ ਛੇੜਦੀ ਹੈ, "ਨਹੀਂ, ਮੇਰਾ ਮਤਲਬ ਸੀ, ਤੁਸੀਂ ਮਦਰਾਪਾਨ ਨਾ ਕਰਿਆ ਕਰੋ। ਇਹ ਬਹੁਤ ਬੁਰੀ ਚੀਜ਼ ਹੈ।"
"ਤੂੰ ਕਦੇ ਪੀਤੀ ਹੈ?"
"ਨਹੀਂ।"
"ਫੇਰ ਕਿਵੇਂ ਕਹਿ ਸਕਦੀ ਐਂ ਕਿ ਸ਼ਰਾਬ ਮਾੜੀ ਸ਼ੈਅ ਹੈ?"
"ਲੋਕਾਂ ਤੋਂ ਸੁਣਦੀ ਹਾਂ ਕਿ ਇਸਨੂੰ ਪੀਣ ਨਾਲ ਬੰਦਾ ਹੋਸ਼ ਵਿੱਚ ਨਹੀਂ ਰਹਿੰਦਾ ਤੇ ਉਸਦੀ ਮਤ ਮਾਰੀ ਜਾਂਦੀ ਹੈ। ਇੱਕ ਪੀਰ ਨੇ ਕਿਹੈ, 'ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ (ਗੁਰੂ ਗ੍ਰੰਥ ਸਾਹਿਬ, ਸਲੋਕ ਮ: ੩, ਸਫ਼ਾ ੫੫੪) ਭਾਵ ਕਿ ਜਿਸ ਦੇ ਪੀਤਿਆਂ ਅਕਲ ਦੂਰ ਹੋ ਜਾਂਦੀ ਹੈ ਤੇ ਝੱਲਪੁਣਾ ਆ ਚੜ੍ਹਦਾ ਹੈ, ਆਪਣੇ ਪਰਾਏ ਦੀ ਪਹਿਚਾਣ ਨਹੀਂ ਰਹਿੰਦੀ, ਰੱਬ ਵੱਲੋਂ ਧੱਕੇ ਪੈਂਦੇ ਹਨ। ਜਿਸ ਦੇ ਪੀਤਿਆਂ ਖਸਮ ਵਿਸਰਦਾ ਹੈ ਤੇ ਰੱਬ ਦੀ ਦਰਗਾਹ ਵਿਚ ਸਜ਼ਾ ਮਿਲਦੀ ਹੈ। ਐਸੀ ਝੂਠੀ ਸ਼ਰਾਬ ਕਦੇ ਨਹੀਂ ਪੀਣੀ ਚਾਹੀਦੀ, ਜਿਥੋਂ ਤਕ ਵੱਸ ਚੱਲੇ ਇਸ ਨੂੰ ਪੀਣ ਤੋਂ ਬਚਣਾ ਚਾਹੀਦਾ ਹੈ।... ਤੁਸੀਂ ਦੇਖਿਆ ਨਹੀਂ ਜੰਗ ਵਿੱਚ ਸ਼ਰਾਬ ਨਾਲ ਮਸਤ ਹੋਏ ਹਾਥੀ ਬਾਜ਼ ਦਫਾ ਆਪਣੇ ਹੀ ਲਸ਼ਕਰ ਨੂੰ ਮਿੱਧ ਦਿੰਦੇ ਹਨ।" ਮਸਤਾਨੀ ਬਾਜੀ ਰਾਓ ਦੀਆਂ ਅੱਖਾਂ ਵਿੱਚ ਅੱਖਾਂ ਪਾ ਲੈਂਦੀ ਹੈ।
"ਓ ਹਾਥੀ ਤਾਂ ਸ਼ਰਾਬੀ ਹੋ ਜਾਂਦੇ ਹਨ ਕਿਉਂਕਿ ਉਹਨਾਂ ਮੂਹਰੇ ਹਥਣੀਆਂ ਹੁੰਦੀਆਂ ਨੇ, ਮਸਤਾਨੀ ਨਹੀਂ ਹੁੰਦੀ! ਤੇਰੇ ਹੁਸਨ ਮੂਹਰੇ ਤਾਂ ਸ਼ਰਾਬ ਕੱਖ ਨ੍ਹੀਂ। ਤੈਨੂੰ ਤੱਕ ਲੈਣ ਬਾਅਦ ਮੈਨੂੰ ਤਾਂ ਇਹ ਸ਼ਰਾਬ ਸਾਉਰੇ ਦੀ ਚੜ੍ਹਦੀ ਈ ਨ੍ਹੀਂ। ਮੈਂ ਤਾਂ ਤੇਰੀਆਂ ਮਸਤਾਨੀਆਂ ਅੱਖਾਂ ਵਿੱਚ ਇੱਕ ਨਜ਼ਰ ਦੇਖਦਿਆਂ ਹੀ ਟੱਲੀ ਹੋ ਜਾਂਦਾ ਆਂ। ਹਮਾਰੇ ਲੀਏ ਤੋ ਜ਼ਿੰਦਗੀ ਹੈ, ਔਰੋਂ ਕੇ ਲੀਏ ਖਰਾਬ ਬਨ ਜਾਤੀ ਹੈ। ਲਾਖ ਆਂਸੂ ਨਿਚੋੜਤਾ ਹੈ ਜਬ ਆਸ਼ਿਕ ਤੋ ਏਕ ਕਤਰਾ ਸ਼ਰਾਬ ਬਨ ਜਾਤੀ ਹੈ।" ਬਾਜੀ ਰਾਓ ਸ਼ਾਇਰਾਨਾ ਅੰਦਾਜ਼ ਵਿੱਚ ਫਰਮਾਉਂਦਾ ਹੈ।
ਮਸਤਾਨੀ ਜੁਆਬੀ ਬਹਿਸ ਕਰਦੀ ਹੈ, "ਇਹ ਦਾਰੂ ਨਿਰੀ ਜ਼ਹਿਰ ਹੈ। ਸ਼ਰਾਬ ਨਾਲੋਂ ਤਾਂ ਸ਼ਰਬਤ ਪੀ ਲਿਆ ਕਰੋ। ਮੈਂ ਆਪਣੇ ਹੱਥੀਂ ਬਣਾਇਆ ਕਰਾਂਗੀ ਤੁਹਾਡੇ ਲਈ ਮੇਵੇ ਪਾ ਕੇ ਕੇਸਰ ਤੇ ਕੁਕੁਮ ਵਾਲਾ ਸ਼ਰਬਤ। ਦੇਖਿਉ ਮੇਰਾ ਸ਼ਰਬਤ ਪੀਣ ਬਾਅਦ ਤੁਹਾਨੂੰ ਕੁਝ ਹੋਰ ਸਵਾਦ ਹੀ ਨਹੀਂ ਲੱਗਣਾ।"
"ਸ਼ਰਾਬ ਸਵਾਦ ਲਈ ਨਹੀਂ, ਸਰੂਰ ਲਈ ਪੀਤੀ ਜਾਂਦੀ ਹੈ। ਸ਼ਰਾਬੀ ਇਲਜ਼ਾਮ ਸ਼ਰਾਬ ਕੋ ਦੇਤੇ ਹੈਂ। ਆਸ਼ਿਕ ਤੋਹਮਤ ਸ਼ਬਾਬ ਕੋ ਦੇਤੇ ਹੈਂ। ਕੋਈ ਨਹੀਂ ਕਰਤਾ ਕਬੂਲ ਅਪਨੀ ਭੂਲ, ਕਾਂਟੇ ਭੀ ਤਾਹਨੇ ਗੁਲਾਬ ਕੋ ਦੇਤੇ ਹੈਂ।... ਤੂੰ ਵੀ ਕੀ ਯਾਦ ਕਰੇਂਗੀ, ਕਿਸੇ ਚਿਤਪਵਨੀ ਬ੍ਰਾਹਮਣ ਮਰਾਠਿਆਂ ਦੇ ਪੇਸ਼ਵਾ ਨਾਲ ਵਾਹ ਪਿਆ ਸੀ। ਲੈ ਮੇਰੇ ਕਹੇ ਇੱਕ ਵਾਰ ਘੁੱਟ ਕੁ ਪੀ ਕੇ ਦੇਖ... ਅੰਬਰਾਂ 'ਚ ਉੱਡੀ ਨਾ ਫਿਰੀ ਤਾਂ ਮੇਰਾ ਨਾਉਂ ਵਟਾ'ਦੀਂ।" ਬਾਜੀ ਰਾਓ ਪਾਸੇ ਪਿਆ ਮਦਰਾ ਵਾਲਾ ਪਿਆਲਾ ਚੁੱਕ ਮਸਤਾਨੀ ਨੂੰ ਉੱਠਾਉਂਦਾ ਹੋਇਆ ਜ਼ਬਰਦਸਤੀ ਮਸਤਾਨੀ ਦੇ ਬੁੱਲ੍ਹਾਂ ਨਾਲ ਲਾ ਦਿੰਦਾ ਹੈ।
ਉੱਠ ਕੇ ਬੈਠਦੀ ਹੋਈ ਮਸਤਾਨੀ ਇਕੋ ਸਾਹ ਸਾਰਾ ਪਿਆਲਾ ਪੀ ਕੇ ਹਿਚਕੀ ਲੈਂਦੀ ਹੈ ਤੇ ਆਪਣੇ ਆਪ ਝੱਟ ਦੂਜਾ ਜਾਮ ਭਰ ਲੈਂਦੀ ਹੈ, "ਹਾਅ...ਤ! ਉਨੀ ਮਾੜੀ ਵੀ ਨਹੀਂ ਜਿੰਨੀ ਲੋਕ ਨਿੰਦਦੇ ਨੇ...।"
"ਲੋਕ ਤਾਂ ਕੁੱਤੇ ਆ ਤੇ ਕੁੱਤੇ ਤਾਂ ਭੌਂਕਦੇ ਈ ਹੁੰਦੇ ਆ, ਜਾਨ। ਕਿਸੇ ਦੀ ਪਰਵਾਹ ਨਹੀਂ ਕਰੀਦੀ। ਜ਼ਿੰਦਗੀ ਦਾ ਲੁਤਫ ਲਵੋ ਰੱਜ ਕੇ। ਐਵੇਂ ਸ਼ਰਾਬ ਨੂੰ ਬਦਨਾਮ ਕੀਤਾ ਵੀਆ ਲੋਕਾਂ ਨੇ।" ਬਾਜੀ ਰਾਓ ਮਸਤਾਨੀ ਦੀਆਂ ਅੱਖਾਂ ਵਿੱਚ ਦੇਖਦਾ ਹੈ। ਉਹ ਵੀ ਨਜ਼ਰਾਂ ਮਿਲਾਉਂਦੀ ਹੈ। ਮਸਤਾਨੀ ਦੀਆਂ ਅੱਖਾਂ ਵਿੱਚੋਂ ਕਾਮ ਛਲਕ ਰਿਹਾ ਹੁੰਦਾ ਹੈ। ਬਾਜੀ ਰਾਓ, ਮਸਤਾਨੀ ਨੂੰ ਗੁੱਟੋਂ ਫੜ ਕੇ ਆਪਣੇ ਵੱਲ ਧੂਹ ਕੇ ਦੁਬਾਰਾ ਲਿਟਾਉਂਦਾ ਹੋਇਆ, ਉਸਦੇ ਉੱਪਰ ਝੁੱਕ ਕੇ ਉਸਦੀ ਗਰਦਨ ਨੂੰ ਵੇਗ ਨਾਲ ਚੁੰਮਣਾ ਆਰੰਭ ਕਰ ਦਿੰਦਾ ਹੈ।...
ਮਸਤਾਨੀ ਨਾਵਲ ਖਰੀਦਣ ਲਈ ਸੰਪਰਕ: 00447713038541 (whatsapp)
email: [email protected]
India: 200 RS
America, Canada, Australia, Newzealand: $15.00
England: £10.00
Europe: 15 euro
0 notes
Text
ਅਸਾਂ ਤਾਂ ਜੋਬਨ ਰੁੱਤੇ ਮਰਨਾ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਯਾਂ ਤਾਰਾ
ਜੋਬਨ ਰੁੱਤੇ ਆਸ਼ਿਕ ਮਰਦੇ
ਯਾਂ ਕੋਈ ਕਰਮਾਂ ਵਾਲਾ
(ਸ਼ਿਵ ਕੁਮਾਰ ਬਟਾਲਵੀ)
0 notes